ਮੀਰਾਬਾਈ ਚਾਨੂ ਵੱਲੋਂ ਮਣੀਪੁਰ ਨੂੰ ਬਚਾਉਣ ਦੀ ਗੁਹਾਰ

ਓਲੰਪਿਕ ਚਾਂਦੀ ਦਾ ਤਗਮਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਗ੍ਰਹਿ ਰਾਜ ਮਣੀਪੁਰ ‘ਚ ਚੱਲ ਰਹੇ ਸੰਘਰਸ਼ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ। ਮਈ ਦੀ ਸ਼ੁਰੂਆਤ ਤੋਂ ਰਾਜ ‘ਚ ਦੋ ਜਾਤੀ ਭਾਈਚਾਰਿਆਂ- ਮੈਤੇਈ ਅਤੇ ਕੁਕੀ ਵਿਚਕਾਰ ਲਗਾਤਾਰ ਸੰਘਰਸ਼ ਕਾਰਨ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ। ਚਾਨੂ ਨੇ ਸੋਸ਼ਲ ਮੀਡੀਆ ‘ਤੇ ਅਪੀਲ ਕੀਤੀ, ਜਿੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵਾਂ ਨੂੰ ਮਣੀਪੁਰ ਦੀ ‘ਮਦਦ ਅਤੇ ਬਚਾਉਣ’ ਲਈ ਟੈਗ ਕੀਤਾ।

ਚਾਨੂ ਨੇ ਲਾਈਵ ਵੀਡੀਓ ‘ਚ ਕਿਹਾ ਕਿ ਮਣੀਪੁਰ ‘ਚ ਹਿੰਸਾ ਤੀਜੇ ਮਹੀਨੇ ‘ਚ ਦਾਖ਼ਲ ਹੋਣ ਵਾਲੀ ਹੈ ਅਤੇ ਸ਼ਾਂਤੀ ਅਜੇ ਬਹਾਲ ਨਹੀਂ ਹੋ ਪਾਈ ਹੈ। ਹਿੰਸਾ ਕਾਰਨ ਸੂਬੇ ਦੇ ਕਈ ਖਿਡਾਰੀ ਟ੍ਰੇਨਿੰਗ ਨਹੀਂ ਲੈ ਪਾ ਰਹੇ ਹਨ, ਪੜ੍ਹਾਈ ‘ਚ ਵਿਘਨ ਪੈ ਰਿਹਾ ਹੈ। ਕਈ ਜਾਨਾਂ ਚੱਲੀਆਂ ਗਈਆਂ ਹਨ ਅਤੇ ਕਈ ਘਰ ਤਬਾਹ ਹੋ ਗਏ ਹਨ। ਸਾੜ ਦਿੱਤੇ ਗਏ। ਮਨੀਪੁਰ ਮੇਰਾ ਘਰ ਹੈ।
ਮੈਂ ਇਸ ਸਮੇਂ ਅਮਰੀਕਾ ‘ਚ ਹੋਣ ਵਾਲੀਆਂ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ਦੀ ਤਿਆਰੀ ਕਰ ਰਹੀ ਹਾਂ। ਮੈਂ ਹੁਣ ਮਣੀਪੁਰ ‘ਚ ਨਹੀਂ ਹਾਂ ਪਰ ਮੈਂ ਹੈਰਾਨ ਹਾਂ, ਮੈਂ ਦੇਖਦੀ ਹਾਂ ਕਿ ਇਹ ਹਿੰਸਾ ਕਦੋਂ ਖਤਮ ਹੋਵੇਗੀ। ਮੈਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਸਥਿਤੀ ਨੂੰ ਸੁਧਾਰਨ ਅਤੇ ਮਣੀਪੁਰ ਦੇ ਲੋਕਾਂ ਨੂੰ ਬਚਾਉਣ ਦੀ ਅਪੀਲ ਕਰਦੀ ਹਾਂ।

ਦੱਸ ਦਈਏ ਕਿ ਮਣੀਪੁਰ ‘ਚ ਮਈ ਤੋਂ ਸ਼ੁਰੂ ਹੋਈ ਨਸਲੀ ਹਿੰਸਾ ‘ਚ ਕਰੀਬ 120 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 3000 ਲੋਕ ਜ਼ਖਮੀ ਹੋ ਚੁੱਕੇ ਹਨ। ਮੁੱਖ ਮੰਤਰੀ ਵੱਲੋਂ ਸਥਿਤੀ ਨੂੰ ਕਾਬੂ ਕਰਨ ਲਈ ਕਹੇ ਜਾਣ ਤੋਂ ਬਾਅਦ 3 ਮਈ ਤੋਂ ਭਾਰਤੀ ਫੌਜ ਅਤੇ ਅਸਾਮ ਰਾਈਫਲਜ਼ ਦੀਆਂ ਕੁੱਲ 123 ਟੁੱਕੜੀਆਂ ਮਣੀਪੁਰ ‘ਚ ਮੌਜੂਦ ਹਨ। ਪਰ ਆਰਮਡ ਫੋਰਸਿਜ਼ ਸਪੈਸ਼ਲ ਪਾਵਰ ਐਕਟ (AFSPA) ਨਾ ਹੋਣ ਕਾਰਨ ਮੈਕੀਸਮਮ ਰੇਸਟ੍ਰੇਂਟ ਦੇ ਨਾਲ ਫੌਜ ਮਣੀਪੁਰ ‘ਚ ਲਾਅ ਐਂਡ ਆਰਡਰ ਸੰਭਾਲ ਰਹੀ ਹੈ ਪਰ ਕੋਈ ਐਕਸ਼ਨ ਨਹੀਂ ਲੈ ਸਕਦੀ।

Add a Comment

Your email address will not be published. Required fields are marked *