ਲਾਈਵ ਪਰਫਾਰਮੈਂਸ ਦੌਰਾਨ ਸਟੇਜ ਤੋਂ ਡਿੱਗਣ ਦੀ ਵੀਡੀਓ ‘ਤੇ ਬੋਲੇ ਬਾਦਸ਼ਾਹ

ਨਵੀਂ ਦਿੱਲੀ- ਮਸ਼ਹੂਰ ਸਿੰਗਰ ਅਤੇ ਰੈਪਰ ਆਦਿੱਤਿਆ ਪ੍ਰਤੀਕ ਸਿੰਘ ਸਿਸੋਦੀਆ ਯਾਨੀ ਬਾਦਸ਼ਾਹ ਬਾਲੀਵੁੱਡ ਤੋਂ ਲੈ ਕੇ ਪੰਜਾਬੀ ਫਿਲਮਾਂ ਦੇ ਕਈ ਹਿੱਟ ਗਾਣੇ ਗਾ ਚੁੱਕਾ ਹੈ। ਇਸ ਵਿਚਕਾਰ ਰੈਪਰ ਸੁਰਖੀਆਂ ‘ਚ ਹੈ, ਉਹ ਵੀ ਆਪਣੇ ਕਿਸੇ ਨਵੇਂ ਗਾਣੇ ਕਾਰਨ ਨਹੀਂ ਸਗੋਂ ਇਕ ਵੀਡੀਓ ਨੂੰ ਲੈ ਕੇ। ਇਸ ਵੀਡੀਓ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਕਥਿਤ ਤੌਰ ‘ਤੇ ਇਕ ਲਾਈਵ ਕਾਨਸਰਟ ‘ਚ ਪਰਫਾਰਮੈਂਸ ਕਰਦੇ ਸਮੇਂ ਬਾਦਸ਼ਾਹ ਸਟੇਜ ਤੋਂ ਡਿੱਗ ਗਏ। ਇਸਨੂੰ ਦੇਖ ਕੇ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕਰ ਰਹੇ ਹਨ। ਉਥੇ ਹੀ ਫੈਨਜ਼ ਨੂੰ ਉਨ੍ਹਾਂ ਦੀ ਚਿੰਤਾ ਹੋ ਗਈ ਹੈ।

ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗੀ। ਅਜਿਹੇ ‘ਚ ਖੁਦ ਬਾਦਸ਼ਾਹ ਨੂੰ ਸਾਹਮਣੇ ਆ ਕੇ ਇਸ ਵੀਡੀਓ ਦੀ ਸੱਚਾਈ ਦੱਸਣੀ ਪਈ। ਰੈਪਰ ਨੇ ਟਵਿਟਰ ‘ਤੇ ਇਕ ਵੀਡੀਓ ਸ਼ੇਅਰ ਕਰਕੇ ਕਿਹਾ ਕਿ ਇਸ ਵਾਇਰਲ ਵੀਡੀਓ ‘ਚ ਉਹ ਨਹੀਂ ਸਗੋਂ ਕੋਈ ਹੋਰ ਹੈ। ਉਨ੍ਹਾਂ ਕਿਹਾ ਕਿ ਉਹ ਮੈਂ ਨਹੀਂ ਸੀ ਪਰ ਜੋ ਵੀ ਹੈ, ਮੈਂ ਉਮੀਦ ਕਰਦਾ ਹਾਂ ਕਿ ਉਹ ਠੀਕ ਹੋਵੇ। 

ਬਾਦਸ਼ਾਹ ਆਪਣੇ ਗਾਣਿਆਂ ਅਤੇ ਰੈਪ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਹਮੇਸ਼ਾ ਆਪਣੀਆਂ ਤਸੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਬੀਤੇ ਦਿਨੀਂ ਉਨ੍ਹਾਂ ਦੀ ਇਕ ਫੋਟੋ ਵਾਇਰਲ ਹੋਈ ਸੀ ਜਿਸ ਵਿਚ ਬਾਦਸ਼ਾਹ ਦਾ ਭਾਰ ਕਾਫੀ ਘੱਟ ਨਜ਼ਰ ਆ ਰਿਹਾ ਸੀ। ਫੋਟੋ ਨੂੰ ਦੇਖ ਕੇ ਉਨ੍ਹਾਂ ਦੇ ਫੈਨਜ਼ ਕੁਮੈਂਟ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੇ। ਲੋਕਾਂ ਨੂੰ ਉਨ੍ਹਾਂ ਦੇ ਇਸ ਫਿਟਨੈੱਸ ਟ੍ਰਾਂਸਫਾਰਮੇਸ਼ਨ ‘ਤੇ ਵਿਸ਼ਵਾਸ ਨਹੀਂ ਹੋ ਰਿਹਾ। ਲੋਕ ਜਮ ਕੇ ਉਨ੍ਹਾਂ ਦੀ ਤਾਰੀਫ ਕਰ ਰਹੇ ਸਨ।

Add a Comment

Your email address will not be published. Required fields are marked *