ਮਸ਼ਹੂਰ ਹਿੱਪ ਹੌਪ ਰੈਪਰ ਦਾ ਹੋਇਆ ਦਿਹਾਂਤ-ਨਿਊਜ਼ੀਲੈਂਡ

ਨਿਊਜ਼ੀਲੈਂਡ ਦੇ ਮਸ਼ਹੂਰ ਹਿੱਪ ਹੌਪ ਰੈਪਰ ਇਰਮੇਹਨ (Ermehn ) ਦਾ ਦਿਹਾਂਤ ਹੋ ਗਿਆ ਹੈ। ਹਿੱਪ ਹੌਪ ਰੈਪ ਦਾ ਕਰੇਜ਼, ਦੁਨਿਆ ਭਰ ਵਿੱਚ ਉਹਨਾਂ ਦੇ ਚਾਹੁਣ ਵਾਲੇ ਪ੍ਰਸੰਸ਼ਕਾਂ ਤੋਂ ਅੰਦਾਜ਼ਾ ਲਗਾ ਸਕਦੇ ਹਾਂ। ਉਸਦੀ ਦੀ ਰੈਪ ਦਾ ਕਰੇਜ਼ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸੀ। ਉਹ ਦਿਲ ਦੇ ਸਾਫ ਇਨਸਾਨ ਸੀ। ਹਰਮਨ ਜੋਸਫ ਲੋਟੋ ਸਾਕਾਰੀਆ ਇੱਕ ਆਕਲੈਂਡ-ਅਧਾਰਤ ਰੈਪਰ ਸੀ ਜਿਸਨੇ ਅਰਮੇਹਨ ਦੇ ਸਟੇਜ ਨਾਮ ਹੇਠ ਪ੍ਰਦਰਸ਼ਨ ਕੀਤਾ ਅਤੇ ਕਈ ਗੀਤ ਰਿਕਾਰਡ ਕੀਤੇ। ਅਰਮੇਹਨ ਓਟਾਰਾ ਮਿਲੀਅਨੇਅਰਜ਼ ਕਲੱਬ ਅਤੇ ਰੇਡੀਓ ਬੈਕਸਟੈਬ ਦਾ ਇੱਕ ਸਾਬਕਾ ਮੈਂਬਰ ਸੀ, ਅਤੇ ਉਸਨੂੰ ਅਕਸਰ ਦੱਖਣੀ ਆਕਲੈਂਡ ਹਿੱਪ ਹੌਪ ਦੇ ਗੌਡਫਾਦਰ ਵਜੋਂ ਜਾਣਿਆ ਜਾਂਦਾ ਸੀ। ਕਈ ਕੀਵੀ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਅਰਮੇਹਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ।

Add a Comment

Your email address will not be published. Required fields are marked *