ਅਮਰੀਕਾ ਨੇ ਆਸਟ੍ਰੇਲੀਆ ਤੋਂ ਪੋਲਟਰੀ ਉਤਪਾਦ ਮੰਗਵਾਉਣ ’ਤੇ ਲਾਈ ਰੋਕ

ਮੈਲਬੋਰਨ – ਅਮਰੀਕੀ ਸਰਕਾਰ ਵਲੋਂ ਵਿਕਟੋਰੀਆ ਵਿੱਚ ਬਰਡ ਫਲੂ ਦੇ ਕੇਸ ਸਾਹਮਣੇ ਆਉਣ ਕਾਰਨ ਅਗਲੇ ਨੋਟਿਸ ਤੱਕ ਪੋਲਟਰੀ ਉਤਪਾਦ ਮੰਗਵਾਉਣ ‘ਤੇ ਰੋਕ ਲਾ ਦਿੱਤੀ ਹੈ। ਹੁਣ ਤੱਕ ਦੱਖਣੀ ਪੱਛਮੀ ਵਿਕਟੋਰੀਆ ਦੇ 2 ਫਾਰਮਾਂ ਤੋਂ 500,000 ਤੋਂ ਵਧੇਰੇ ਮੁਰਗੇ-ਮੁਰਗੀਆਂ ਖਤਮ ਕੀਤੇ ਜਾ ਚੁੱਕੇ ਹਨ।
ਪਾਲਤੂ ਜਾਨਵਰ, ਘੁੱਗੀਆਂ, ਕਬੂਤਰਾਂ ਆਦਿ ਦੇ ਇਮਪੋਰਟ ‘ਤੇ ਅਜੇ ਤੱਕ ਕੋਈ ਰੋਕ ਨਹੀਂ ਲਾਈ ਗਈ ਹੈ। ਵਿਕਟੋਰੀਆ ਦੇ ਪ੍ਰਭਾਵਿਤ ਪੋਲਟਰੀ ਫਾਰਮਾਂ ਨੂੰ ਕੁਆਰਂਟੀਨ ਕਰ ਦਿੱਤਾ ਗਿਆ ਹੈ ਤਾਂ ਜੋ ਬਿਮਾਰੀ ਹੋਰਾਂ ਫਾਰਮਾਂ ਤੱਕ ਨਾ ਫੈਲੇ।

Add a Comment

Your email address will not be published. Required fields are marked *