ਅਫਗਾਨਿਸਤਾਨ ਦੇ ਕੋਚ ‘ਤੇ ਲਗਾਇਆ ਜੁਰਮਾਨਾ

ਸਿਲਹਟ -ਅਫਗਾਨਿਸਤਾਨ ਦੇ ਮੁੱਖ ਕੋਚ ਜੋਨਾਥਨ ਟ੍ਰਾਟ ਅਤੇ ਆਲਰਾਊਂਡਰ ਅਜ਼ਮਤੁੱਲਾ ਉਮਰਜ਼ਈ ‘ਤੇ ਬੰਗਲਾਦੇਸ਼ ਦੇ ਖ਼ਿਲਾਫ਼ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਦੌਰਾਨ ਆਈਸੀਸੀ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ ਉਨ੍ਹਾਂ ਦੀ ਮੈਚ ਫੀਸ ਦਾ 15 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।

ਬੰਗਲਾਦੇਸ਼ ਨੇ ਮੀਂਹ ਨਾਲ ਪ੍ਰਭਾਵਿਤ ਇਸ ਮੈਚ ਨੂੰ 6 ਵਿਕਟਾਂ ਨਾਲ ਜਿੱਤ ਕੇ ਦੋ ਮੈਚਾਂ ਦੀ ਸੀਰੀਜ਼ ‘ਚ ਕਲੀਨ ਸਵੀਪ ਕੀਤਾ। ਆਈਸੀਸੀ ਨੇ ਇੱਕ ਰੀਲੀਜ਼ ‘ਚ ਕਿਹਾ ਕਿ ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਟ੍ਰਾਟ ਨੇ ਅੰਪਾਇਰਾਂ ਦੇ ਫ਼ੈਸਲੇ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕਿ ਮੈਚ ਦੀ ਸ਼ੁਰੂਆਤ ਮੀਂਹ ਕਾਰਨ ਦੇਰੀ ਨਾਲ ਹੋਵੇਗੀ। ਉਮਰਜ਼ਈ ‘ਤੇ ਬੰਗਲਾਦੇਸ਼ ਦੇ ਬੱਲੇਬਾਜ਼ ਤੌਹੀਦ ਹਿਰਦੇ ਨੂੰ ਪੈਵੇਲੀਅਨ ਪਰਤਣ ਲਈ ਇਸ਼ਾਰਾ ਕਰਨ ‘ਤੇ ਜੁਰਮਾਨਾ ਲਗਾਇਆ ਗਿਆ ਹੈ। ਟ੍ਰਾਟ ਅਤੇ ਉਮਰਜ਼ਈ ਦੇ ਰਿਕਾਰਡ ‘ਚ ਇੱਕ ਡੀਮੈਰਿਟ ਪੁਆਇੰਟ ਵੀ ਜੋੜਿਆ ਗਿਆ ਹੈ।

Add a Comment

Your email address will not be published. Required fields are marked *