: ਆਸਟ੍ਰੇਲੀਆ ਨੇ ਫ੍ਰਾਂਸ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਕੀਤੀ ਸ਼ੁਰੂਆਤ

ਹਾਕੀ ਵਿਸ਼ਵ ਕੱਪ 2023 ਦੇ ਦੂਜੇ ਮੈਚ ਵਿੱਚ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਨੇ ਫਰਾਂਸ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ। ਭੁਵਨੇਸ਼ਵਰ ‘ਚ ਖੇਡੇ ਗਏ ਮੈਚ ‘ਚ ਆਸਟ੍ਰੇਲੀਆ ਨੇ ਫ੍ਰਾਂਸ ਖਿਲਾਫ਼ 8-0 ਨਾਲ ਜਿੱਤ ਦਰਜ ਕੀਤੀ। ਆਸਟਰੇਲੀਆ ਨੇ ਪਹਿਲੇ ਕੁਆਰਟਰ ਤੋਂ ਹੀ ਦਬਾਅ ਬਣਾਇਆ ਸੀ ਅਤੇ ਅੰਤ ਤੱਕ ਇਸ ਨੂੰ ਬਰਕਰਾਰ ਰੱਖਿਆ।

ਟੀਮ ਲਈ ਟਾਮ ਕ੍ਰੇਗ ਅਤੇ ਜੇਰੇਮੀ ਹੇਵਰਡ ਨੇ ਤਿੰਨ-ਤਿੰਨ ਗੋਲ ਕੀਤੇ। ਜਦਕਿ ਫਲਿਨ ਓਗਿਲਵੀ ਅਤੇ ਟੌਮ ਵਿੱਕਹਮ ਨੇ ਇੱਕ-ਇੱਕ ਗੋਲ ਕੀਤਾ। ਫ੍ਰਾਂਸ ਦੇ ਖਿਡਾਰੀਆਂ ਨੇ ਇਸ ਮੈਚ ‘ਚ ਬਹੁਤ ਖਰਾਬ ਪ੍ਰਦਰਸ਼ਨ ਕੀਤਾ। ਫ੍ਰਾਂਸ ਦੀ ਟੀਮ ਪੂਰੇ ਮੈਚ ਦੌਰਾਨ ਇਕ ਵੀ ਗੋਲ ਨਹੀਂ ਕਰ ਸਕੀ। ਆਸਟ੍ਰੇਲੀਆ ਨੇ ਪਹਿਲੇ ਕੁਆਰਟਰ ਤੋਂ ਹੀ ਫਰਾਂਸ ‘ਤੇ ਦਬਾਅ ਬਣਾਇਆ ਸੀ ਤੇ ਵਿਰੋਧੀ ਟੀਮ ਨੂੰ ਸਕੋਰ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਸਿੱਟੇ ਵਜੋਂ ਆਸਟ੍ਰੇਲੀਆ ਨੇ ਇਹ ਮੈਚ 8-0 ਨਾਲ ਜਿੱਤ ਲਿਆ।

Add a Comment

Your email address will not be published. Required fields are marked *