ਵੱਖ-ਵੱਖ ਸ਼ਹਿਰਾਂ ’ਚ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’ ਨੂੰ ਪ੍ਰਮੋਟ ਕਰਨਗੇ ਆਲੀਆ-ਰਣਵੀਰ

ਮੁੰਬਈ – ਅਦਾਕਾਰਾ ਆਲੀਆ ਭੱਟ ਤੇ ਰਣਵੀਰ ਸਿੰਘ ਜਲਦੀ ਹੀ ਫ਼ਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’ ’ਚ ਨਜ਼ਰ ਆਉਣਗੇ। ਇਹ ਫ਼ਿਲਮ ਇਸ ਮਹੀਨੇ ਸਿਨੇਮਾਘਰਾਂ ’ਚ ਰਿਲੀਜ਼ ਹੋਣ ਵਾਲੀ ਹੈ। ਹਾਲ ਹੀ ’ਚ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

ਇਸ ਦੇ ਨਾਲ ਹੀ ਆਲੀਆ ਤੇ ਰਣਵੀਰ ਹੁਣ ਫ਼ਿਲਮ ਦੀ ਪ੍ਰਮੋਸ਼ਨ ਲਈ ਰਵਾਨਾ ਹੋ ਗਏ ਹਨ। ਇਸ ਦੇ ਲਈ ਉਹ ਸਿਟੀ ਟੂਰ ਕਰਨ ਵਾਲੇ ਹਨ। ਆਲੀਆ ਤੇ ਰਣਵੀਰ ਸਭ ਤੋਂ ਪਹਿਲਾਂ ਵਡੋਦਰਾ ਸਿਟੀ ਤੋਂ ਫ਼ਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’ ਦੀ ਪ੍ਰਮੋਸ਼ਨ ਕਰਨ ਜਾ ਰਹੇ ਹਨ। ਇਸ ਤੋਂ ਬਾਅਦ ਅਗਲੇ ਹੀ ਦਿਨ ਆਲੀਆ ਤੇ ਰਣਵੀਰ ਦਿੱਲੀ ਪਹੁੰਚ ਜਾਣਗੇ। ਇਥੇ ਉਹ ਫ਼ਿਲਮ ਦਾ ਤੀਜਾ ਗੀਤ ਲਾਂਚ ਕਰਨਗੇ। ਦੱਸ ਦੇਈਏ ਕਿ ਫ਼ਿਲਮ ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਹੈ। ਇਹ ਫ਼ਿਲਮ 28 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *