ਲਿਟਲ ਇੰਡੀਆ ਆਈ.ਐੱਨ.ਸੀ ਵੱਲੋਂ ਪਹਿਲਾ ਮੁਫ਼ਤ ਹੋਮੋਪੈਥਿਕ ਮੈਡੀਕਲ ਕੈਂਪ

ਆਕਲੈਂਡ-: ਲਿਟਲ ਇੰਡੀਆ ਆਈ.ਐੱਨ.ਸੀ ਵੱਲੋਂ ਪਹਿਲਾ ਮੁਫ਼ਤ ਹੋਮੋਪੈਥਿਕ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਹ ਮੈਡੀਕਲ ਕੈਂਪ 5 ਜੁਲਾਈ 2023 ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਿਹਰ 1 ਵਜੇ ਤੱਕ,ਪਾਪਾਟੋਏਟੋਏ ਲਾਇਬ੍ਰੇਰੀ ਵਿੱਚ 30 ਵਾਲਸ ਰੋਡ, ਪਾਪਾਟੋਏਟੋਏ, ਆਕਲੈਂਡ ਸਥਾਨ ਤੇ ਲਗਾਇਆ ਜਾਵੇਗਾ। ਇਸ ਵਿੱਚ ਮਹਾਨ ਹੋਮੋਪੈਥਿਕ ਅਤੇ ਹੋਣਹਾਰ ਡਾਕਟਰ ਪ੍ਰੀਤ ਜੀ ਸ਼ਾਮਿਲ ਹੋਣਗੇ। ਹੋਪ ਐਂਂਡ ਹੈਲਪ ਵੱਲੋਂ ਕੁੰਲਵਤ ਕੌਰ ਜੀ ਵਿਸ਼ੇਸ ਯੋਗਦਾਨ ਦੇ ਰਹੇ ਹਨ। ਇਸ ਕੈਂਪ ਵਿੱਚ ਫਿੰਗਰ ਭੋਜਨ, ਨਕਲੀ ਗਹਿਣੇ, ਹੋਪ ਐਂਂਡ ਹੈਲਪ ਚੈਰੀਟੇਬਲ ਟਰੱਸਟ ਦੁਆਰਾ ਮੁਹੱਇਆ ਕਰਵਾਏ ਜਾਣਗੇ। ਲੋਕਾਂ ਦਾ ਮੁਫ਼ਤ ਚੈੱਕਅੱਪ ਕੀਤਾ ਜਾਵੇਗਾ ਅਤੇ ਉਹਨਾਂ ਦੀ ਲੋੜ ਮੁਤਾਬਿਕ ਹੋਮਿਓਪੈਥਿਕ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਇਸ ਮੁਫ਼ਤ ਮੈਡੀਕਲ ਕੈਂਪ ਦਾ ਸਮੂਹ ਸਥਾਨਕ ਨਿਵਾਸੀਆਂ ਨੂੰ ਵੱਧ ਤੋਂ ਵੱਧ ਲਾਭ ਉਠਾਉਣ ਲਈ ਅਪੀਲ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਡਾ: ਪ੍ਰੀਤ ਜੀ (021 125 6356) ਜਾਂ ਕਰਨੈਲ ਸਿੰਘ ਜੀ (021 955 604) ਫੋਨ ਨੰਬਰ ਤੇ ਸੰਪਰਕ ਕਰ ਸਕਦੇ ਹੋ।

Add a Comment

Your email address will not be published. Required fields are marked *