68% ਪਰਿਵਾਰਾਂ ਨੇ ਟਮਾਟਰ ਖਾਣੇ ਕੀਤੇ ਬੰਦ

ਦੇਸ਼ ਭਰ ‘ਚ ਸਬਜ਼ੀਆਂ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਵਿਸ਼ੇਸ਼ ਤੌਰ ‘ਤੇ ਟਮਾਟਰ ਦੀਆਂ ਕੀਮਤਾਂ ਵਿਚ ਬੀਤੇ ਕੁਝ ਦਿਨਾਂ ਵਿਚ 300 ਫ਼ੀਸਦੀ ਤੋਂ ਜ਼ਿਆਦਾ ਦਾ ਇਜਾਫ਼ਾ ਦਰਜ ਕੀਤਾ ਗਿਆ ਹੈ। ਇਸ ਵਿਚਾਲੇ ਤਕਰੀਬਨ 68 ਫ਼ੀਸਦੀ ਪਰਿਵਾਰਾਂ ਨੇ ਟਮਾਟਰ ਵਰਤਣਾ ਬੰਦ ਕਰ ਦਿੱਤਾ ਹੈ। 

ਲੋਕਲ ਸਰਕਲਸ ਦੇ ਇਕ ਸਰਵੇ ਵਿਚ ਇਹ ਖ਼ੁਲਾਸਾ ਕੀਤਾ ਗਿਆ ਹੈ ਕਿ ਜਿਉਂ ਹੀ ਟਮਾਟਰ ਦੀਆਂ ਕੀਮਤਾਂ 300 ਫ਼ੀਸਦੀ ਤੋਂ ਜ਼ਿਆਦਾ ਵਧੀਆਂ ਹਨ, ਘੱਟੋ ਘੱਟ 68 ਫ਼ੀਸਦੀ ਪਰਿਵਾਰਾਂ ਨੇ ਇਸ ਦੀ ਵਰਤੋਂ ਵਿਚ ਕਟੌਤੀ ਕਰ ਦਿੱਤੀ ਹੈ, ਜਦਕਿ 14 ਫ਼ੀਸਦੀ ਨੇ ਰਸੋਈ ਦੀਆਂ ਜ਼ਰੂਰੀ ਵਸਤਾਂ ਦੀ ਵਰਤੋਂ  ਬੰਦ ਕਰ ਦਿੱਤੀ ਹੈ। ਉਕਤ ਵੈੱਬਸਾਈਟ ਨੇ 13 ਜੁਲਾਈ ਨੂੰ ਦੱਸਿਆ ਕਿ ਦੇਸ਼ ਦੇ ਕੁੱਝ ਹਿੱਸਿਆਂ ਵਿਚ ਹੋਈ ਬਾਰਿਸ਼ ਕਾਰਨ ਟਮਾਟਰ ਦੀਆਂ ਕੀਮਤਾਂ ਹੋਰ ਵਧਣ ਦੀ ਸੰਭਾਵਨਾ ਹੈ ਤੇ ਆਉਣ ਵਾਲੇ ਹਫ਼ਤਿਆਂ ਵਿਚ 300 ਰੁਪਏ ਪ੍ਰਤੀ ਕਿੱਲੋ ਤਕ ਪਹੁੰਚ ਸਕਦੀਆਂ ਹਨ। 

ਪਿਛਲੇ ਤਿੰਨ ਹਫ਼ਤਿਆਂ ਵਿਚ, ਨਾ ਸਿਰਫ਼ ਰਿਟੇਲ ਮਾਰਕੀਟ ਵਿਚ, ਸਗੋਂ ਥੋਕ ਮਾਰਕੀਟ ਵਿਚ ਵੀ, ਸ਼ਹਿਰਾਂ ਵਿਚ ਟਮਾਟਰ ਦੀਆਂ ਕੀਮਤਾਂ ਕਈ ਗੁਣਾ ਵਧ ਗਈਆਂ ਹਨ। ਦਿੱਲੀ ਵਿਚ, ਕੀਮਤਾਂ 24 ਜੂਨ ਨੂੰ 20-30 ਰੁਪਏ ਪ੍ਰਤੀ ਕਿੱਲੋ ਤੋਂ ਵਧ ਕੇ 180 ਰੁਪਏ ਪ੍ਰਤੀ ਕਿੱਲੋ ਅਤੇ ਇੱਥੇ ਤਕ ਕਿ ਕੁਝ ਕਿਮਸਾਂ ਲਈ 220 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਪਿਛਲੇ ਇਕ ਮਹੀਨੇ ਵਿਚ ਟਮਾਟਰ ਦੀਆਂ ਕੀਮਤਾਂ 326.13 ਫ਼ੀਸਦੀ ਵਧੀਆਂ ਹਨ। ਭਾਰਤੀ ਰਾਸ਼ਟਰੀ ਸਹਿਕਾਰੀ ਉਪਭੋਗਤਾ ਮਹਾਸੰਘ ਨੇ ਆਮ ਆਦਮੀ ਨੂੰ ਰਾਹਤ ਦੇਣ ਲਈ ਦਿੱਲੀ-ਐੱਨ.ਸੀ.ਆਰ. ਵਿਚ ਮੋਬਾਈਲ ਵੈਨ ‘ਤੇ 90 ਰੁਪਏ ਪ੍ਰਤੀ ਕਿੱਲੋਗ੍ਰਾਮ ਦੀਆਂ ਰਿਆਇਤੀ ਦਰਾਂ ‘ਤੇ ਟਮਾਟਰ ਵੇਚਣਾ ਸ਼ੁਰੂ ਕਰ ਦਿੱਤਾ ਹੈ। 

ਸਟਡੀ ਵਿਚ ਦੱਸਿਆ ਗਿਆ ਹੈ ਕਿ ਤਕਰੀਬਨ 87 ਫ਼ੀਸਦੀ ਉਪਭੋਗਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਹੁਣ ਟਮਾਟਰ ਲਈ 100 ਰੁਪਏ ਪ੍ਰਤੀ ਕਿੱਲੋ ਤੋਂ ਵੱਧ ਕੀਮਤ ਦੇਣੀ ਪੈ ਰਹੀ ਹੈ। ਸਿਰਫ਼ 13 ਫ਼ੀਸਦੀ ਉਪਭੋਗਤਾਵਾਂ ਨੂੰ 100 ਰੁਪਏ ਪ੍ਰਤੀ ਕਿੱਲੋ ਤੋਂ ਘਟ ਕੀਮਤ ‘ਤੇ ਟਮਾਟਰ ਮਿਲ ਰਹੇ ਹਨ। ਹੋ ਸਕਦਾ ਹੈ ਕਿ ਅਜਿਹਾ ਪੇਂਡੂ ਇਲਾਕਿਆਂ ਵਿਚ ਹੋਵੇ ਜਿੱਥੇ ਟਮਾਟਰ ਉਗਾਏ ਜਾਂਦੇ ਹਨ, ਇਸ ਲਈ ਉਸ ਥਾਂ ਟਮਾਟਰ ਇੰਨੇ ਸਸਤੇ ਮਿਲ ਰਹੇ ਹੋਣ।

Add a Comment

Your email address will not be published. Required fields are marked *