“ਹੈਲੋ, ਪੁਲਸ ਕੰਟਰੋਲ ਰੂਮ! ਮੈਂ ਆਪਣੀ ਪਤਨੀ ਤੇ ਬੱਚੇ ਦਾ ਕਤਲ ਕਰ ਦਿੱਤਾ ਹੈ…”

ਨਵੀਂ ਦਿੱਲੀ – ਨਵੀਂ ਦਿੱਲੀ ਤੋਂ ਇਕ ਹੈਰਾਨੀਜਕ ਮਾਮਲਾ ਸਾਹਮਣੇ ਆਇਆ ਜਿੱਥੇ ਇਕ ਵਿਅਕਤੀ ਨੇ ਪਹਿਲਾਂ ਆਪਣੀ ਪਤਨੀ ਅਤੇ ਬੱਚੇ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਆਪ ਹੀ ਪੁਲਸ ਕੰਟਰੋਲ ਰੂਮ ‘ਚ ਫ਼ੋਨ ਕਰ ਕੇ ਆਪਣਾ ਜੁਰਮ ਕਬੂਲ ਲਿਆ। ਪੁਲਸ ਵੱਲੋਂ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਜਾਣਕਾਰੀ ਮੁਤਾਬਕ ਬੀਤੀ ਰਾਤ ਪੁਲਸ ਕੰਟਰੋਲ ਰੂਮ ’ਚ ਬ੍ਰਿਜੇਸ਼ ਨਾਂ ਦੇ ਵਿਅਕਤੀ ਨੇ ਫ਼ੋਨ ਕੀਤਾ ਤੇ ਦੱਸਿਆ ਕਿ ਉਸ ਨੇ ਸ਼ਕੂਰਪੁਰ ’ਚ ਆਪਣੇ ਘਰ ‘ਚ ਪਤਨੀ ਤੇ ਬੱਚੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ, ਜਿਸ ਤੋਂ ਤੁਰੰਤ ਬਾਅਦ ਪੁਲਸ ਉਸ ਦੇ ਘਰ ਪਹੁੰਚੀ। ਬ੍ਰਿਜੇਸ਼ ਕਮਰੇ ਵਿਚ ਪਤਨੀ ਤੇ ਬੱਚੇ ਦੀਆਂ ਲਾਸ਼ਾਂ ਨੇੜੇ ਬੈਠਾ ਹੋਇਆ ਸੀ। ਨੇੜੇ ਹੀ ਖੂਨ ਲੱਗਾ ਚਾਕੂ ਪਿਆ ਸੀ। ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਮ੍ਰਿਤਕ ਔਰਤ ਦੀ ਪਛਾਣ ਅੰਜਲੀ ਵਜੋਂ ਹੋਈ ਹੈ। ਬ੍ਰਿਜੇਸ਼ ਨੂੰ ਕਾਫੀ ਸਮੇਂ ਤੋਂ ਅੰਜਲੀ ’ਤੇ ਸ਼ੱਕ ਸੀ ਕਿ ਉਸ ਦੇ ਕਿਸੇ ਆਦਮੀ ਨਾਲ ਨਾਜਾਇਜ਼ ਸਬੰਧ ਹਨ, ਜਿਸ ਨੂੰ ਲੈ ਕੇ ਦੋਵਾਂ ਦਾ ਝਗੜਾ ਤੇ ਹੱਥੋਪਾਈ ਹੁੰਦੀ ਰਹਿੰਦੀ ਸੀ।

Add a Comment

Your email address will not be published. Required fields are marked *