ਹੜ੍ਹ ਪੀੜਤਾਂ ਨੂੰ ਦਿੱਤਾ ਜਾਵੇਗਾ ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਦਾ ਪ੍ਰਾਫਿਟ

ਮੈਲਬੌਰਨ – 17 ਸਤੰਬਰ ਨੂੰ ਮੈਲਬੌਰਨ ਵਿਖੇ ਹੋਣ ਜਾ ਰਹੇ ਮਕਬੂਲ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ੋਅ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਸ਼ੋਅ ਦੀਆਂ ਹੁਣ ਤਕ 3 ਹਜ਼ਾਰ ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ। ਉਥੇ ਹੁਣ ਸ਼ੋਅ ਦੀ ਟੀਮ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਕ੍ਰਿਏਟਿਵ ਈਵੈਂਟਸ ਦੇ ਮੁਖੀ ਲਾਲੀ ਤੇ ਛਿੰਕੂ ਨੇ ਐਲਾਨ ਕੀਤਾ ਕਿ ਉਹ ਸ਼ੋਅ ਦੇ ਪ੍ਰਾਫਿਟ ਦਾ 10 ਫ਼ੀਸਦੀ ਹਿੱਸਾ ਹੜ੍ਹ ਪੀੜਤਾਂ ਨੂੰ ਦੇਣਗੇ।

ਉਹ ਇਹ ਵੀ ਤੈਅ ਕਰਨਗੇ ਕਿ ਕਿਸੇ ਸਮਾਜ ਸੇਵੀ ਸੰਸਥਾ ਰਾਹੀਂ ਦਾਨ ਕਰਨਾ ਹੈ ਜਾਂ ਸਿੱਧੇ ਤੌਰ ’ਤੇ। ਕ੍ਰਿਏਟਿਵ ਈਵੈਂਟਸ ਨੇ ਦੱਸਿਆ ਕਿ ਮਾਨ ਦੇ ਸ਼ੋਅ ਨੂੰ ਲੈ ਕੇ ਲੋਕਾਂ ਦਾ ਹੁੰਗਾਰਾ ਬੜਾ ਜ਼ਬਰਦਸਤ ਹੈ। ਗੁਰਦਾਸ ਮਾਨ ਦਾ ਇਹ ਸ਼ੋਅ ਮਾਰਗਰੇਟ ਕੋਰਟ ਏਰੇਨਾ, ਮੈਲਬੌਰਨ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਏਰੇਨਾ ’ਚ 8 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ, ਜਿਥੇ ਪਹਿਲੀ ਵਾਰ ਕੋਈ ਪੰਜਾਬੀ ਕਲਾਕਾਰ ਪ੍ਰਫਾਰਮ ਕਰਨ ਜਾ ਰਿਹਾ ਹੈ।

ਦੱਸ ਦੇਈਏ ਕਿ ਸ਼ੋਅ ਦੇ ਸਪਾਂਸਰ ਬਲ ਇੰਕੋਰਪੋਰੇਸ਼ਨ ਦੇ ਮੋਹਨਬੀਰ ਬਲ, ਹੈਰੀ ਸਿੰਘ, ਰੁਪਿੰਦਰ ਬਰਾੜ, ਸਰਬਜੋਤ ਢਿੱਲੋਂ, ਕਜਾਰੀਆ ਟਾਈਲਸ, ਗੈਰੀ ਵੜਿੰਗ, ਪੁਨੀਤ ਗੁਪਤਾ, ਅਮਰਿੰਦਰ ਸਿੰਘ, ਗੈਰੀ ਭਨੋਟ, ਦੀਪਿੰਦਰ ਮਾਨ, ਬੈਨੀ ਕੌਸ਼ਲ, ਸੰਦੀਪ ਕੁਮਾਰ, ਜੀਵਨ ਪਨੀਰ ਤੇ ਅਮਰੀਨ ਬ੍ਰੋਸ ਹਨ।

Add a Comment

Your email address will not be published. Required fields are marked *