ਰਵੀਨਾ ਰਾਣੀ ਮਿੱਤਲ ਬਣੀ ਇੰਗਲੈਂਡ ’ਚ ਵਕੀਲ

ਨਿਹਾਲ ਸਿੰਘ ਵਾਲਾ – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ਼ਹਿਰ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਰੂਪ ਲਾਲ ਮਿੱਤਲ ਅਤੇ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਮੌਜੂਦਾ ਐੱਮ. ਸੀ. ਪ੍ਰਵੀਨ ਰਾਣੀ ਮਿੱਤਲ ਦੀ ਹੋਣਹਾਰ ਸਪੁੱਤਰੀ ਰਵੀਨਾ ਰਾਣੀ ਮਿੱਤਲ ਨੇ ਇੰਗਲੈਂਡ ਵਿਖੇ ਲਾਅ ਕਰ ਕੇ ਵਕੀਲ ਬਣ ਕੇ ਜ਼ਿਲ੍ਹਾ ਮੋਗਾ ਦਾ ਨਾਂ ਰੌਸ਼ਨ ਕਰ ਦਿੱਤਾ ਹੈ।

ਰਵੀਨਾ ਰਾਣੀ ਮਿੱਤਲ ਵੱਲੋਂ ਕੀਤੀ ਗਈ ਇਸ ਪ੍ਰਾਪਤੀ ’ਤੇ ਮਿੱਤਲ ਪਰਿਵਾਰ ਨੂੰ ਵਧਾਈਆਂ ਵੀ ਮਿਲ ਰਹੀਆਂ ਹਨ। ਇਸ ਮੌਕੇ ਪ੍ਰਧਾਨ ਰੂਪ ਲਾਲ ਮਿੱਤਲ ਨੇ ਖੁਸ਼ੀ ਜਾਹਿਰ ਕਰਦਿਆਂ ਦੱਸਿਆ ਕਿ ਮੇਰੀ ਧੀ ਰਵੀਨਾ ਰਾਣੀ ਮਿੱਤਲ ਜੋ ਪਹਿਲਾਂ ਇੰਡੀਆਂ ਵਿਚ ਲਾਅ ਦੀ ਪੜ੍ਹਾਈ ਕਰ ਕੇ ਵਕੀਲ ਬਣੀ ਅਤੇ ਹੁਣ ਉਹ ਇੰਗਲੈਂਡ ਵਿਚ ਲਾਅ ਦੀ ਡਿਗਰੀ ਹਾਸਲ ਕਰ ਕੇ ਉੱਥੇ ਵੀ ਵਕੀਲ ਬਣ ਗਈ ਹੈ। ਧੀ ਰਵੀਨਾ ਹੁਣ ਇੰਗਲੈਂਡ ਵਿਚ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਹਰ ਸਮੇਂ ਹਾਜ਼ਰ ਰਹੇਗੀ।

Add a Comment

Your email address will not be published. Required fields are marked *