ਚੋਣਾਂ ਤੋਂ ਪਹਿਲਾਂ ਵਿਗਿਆਪਨਾਂ ’ਤੇ ਸਰਕਾਰ ਦੇ ਖਰਚ ਨਾਲ ਵਧੇਗਾ ਪ੍ਰਿੰਟ ਮੀਡੀਆ ਦਾ ਮਾਲੀਆ

ਮੁੰਬਈ – ਸਰਕਾਰ ਅਤੇ ਕੰਪਨੀਆਂ ਦੇ ਵਿਗਿਆਪਨ ’ਤੇ ਵਧੇਰੇ ਖਰਚ ਨਾਲ ਪ੍ਰਿੰਟ ਮੀਡੀਆ ਦੇ ਮਾਲੀਏ ’ਚ ਚਾਲੂ ਵਿੱਤ ਸਾਲ 2023-24 ਵਿਚ 15 ਫੀਸਦੀ ਤੱਕ ਦਾ ਵਾਧਾ ਹੋ ਸਕਦਾ ਹੈ। ਰੇਟਿੰਗ ਏਜੰਸੀ ਕ੍ਰਿਸਿਲ ਦੀ ਮੰਗਲਵਾਰ ਨੂੰ ਜਾਰੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਮੌਜੂਦਾ ਵਿੱਤੀ ਸਾਲ ’ਚ ਪ੍ਰਿੰਟ ਮੀਡੀਆ ਦਾ ਮਾਲੀਆ 13 ਤੋਂ 15 ਫੀਸਦੀ ਵਧ ਕੇ 30,000 ਕਰੋੜ ਰੁਪਏ ਰਹਿ ਸਕਦਾ ਹੈ। ਮਹਾਮਾਰੀ ਕਾਰਣ ਪ੍ਰਿੰਟ ਮੀਡੀਆ ਦੀ ਆਮਦਨ 2020-21 ’ਚ 40 ਫੀਸਦੀ ਡਿਗ ਗਈ ਸੀ।

ਹਾਲਾਂਕਿ ਬਾਅਦ ’ਚ ਇਸ ’ਚ ਤੇਜ਼ੀ ਆਈ ਅਤੇ 2021-22 ਅਤੇ 2022-23 ਵਿਚ ਇਸ ’ਚ ਕ੍ਰਮਵਾਰ : 25 ਫੀਸਦੀ ਅਤੇ 15 ਫੀਸਦੀ ਦਾ ਵਾਧਾ ਹੋਇਆ। ਕ੍ਰਿਸਿਲ ਨੇ ਕਿਹਾ ਕਿ ਉਸ ਦਾ ਅਨੁਮਾਨ ਉੁਨ੍ਹਾਂ ਕੰਪਨੀਆਂ ਦੇ ਵਿਸ਼ਲੇਸ਼ਣ ’ਤੇ ਆਧਾਰਿਤ ਹੈ, ਜਿਸ ਦੀ ਰੇਟਿੰਗ ਉਹ ਕਰਦੀ ਹੈ। ਇਨ੍ਹਾਂ ਕੰਪਨੀਆਂ ਦਾ ਖੇਤਰ ਦੇ ਕੁੱਲ ਕਾਰੋਬਾਰ ’ਚ 40 ਫੀਸਦੀ ਹਿੱਸਾ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਕੰਪਨੀਆਂ ਦੀ ਕੁੱਲ ਆਮਦਨ ’ਚ 70 ਫੀਸਦੀ ਯੋਗਦਾਨ ਵਿਗਿਆਪਨਾਂ ਦਾ ਜਦ ਕਿ 30 ਫੀਸਦੀ ਗਾਹਕਾਂ ਦਾ ਹੈ।

Add a Comment

Your email address will not be published. Required fields are marked *