ਡਰੈੱਸ ਕੋਡ ਪ੍ਰਦਰਸ਼ਨ ’ਚ ਹਿੱਸਾ ਲੈਣ ਵਾਲੇ ਈਰਾਨ ਦੇ ਮਸ਼ਹੂਰ ਰੈਪਰ ਨੂੰ 6 ਸਾਲ ਦੀ ਸਜ਼ਾ

ਦੁਬਈ- ਈਰਾਨ ਨੇ ਮਸ਼ਹੂਰ ਰੈਪਰ ਤੂਮਾਜ਼ ਸਲੇਹੀ ਨੂੰ ਪਿਛਲੇ ਸਾਲ ਦੇਸ਼ ’ਚ ਹੋਏ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਲਈ 6 ਸਾਲ ਦੀ ਸਜ਼ਾ ਸੁਣਾਈ ਹੈ। ਸਲੇਹੀ ਦੇ ਸਮਰਥਕਾਂ ਵਲੋਂ ਚਲਾਏ ਜਾ ਰਹੇ ਇਕ ਸੋਸ਼ਲ ਮੀਡੀਆ ਅਕਾਊਂਟ ਤੋਂ ਸੋਮਵਾਰ ਨੂੰ ਸਜ਼ਾ ਬਾਰੇ ਜਾਣਕਾਰੀ ਦਿੱਤੀ ਗਈ। ਈਰਾਨੀ ਅਧਿਕਾਰੀਆਂ ਨੇ ਅਜੇ ਤਕ ਇਸ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਸਲੇਹੀ ਉਨ੍ਹਾਂ ਹਜ਼ਾਰਾਂ ਨੌਜਵਾਨ ਈਰਾਨੀ ਲੋਕਾਂ ਵਿਚ ਸ਼ਾਮਲ ਸੀ, ਜਿਨ੍ਹਾਂ ਨੇ ਦੇਸ਼ ਦੇ ਸਖ਼ਤ ਇਸਲਾਮੀ ਪਹਿਰਾਵੇ ਦੇ ਕੋਡ ਦੀ ਕਥਿਤ ਤੌਰ ’ਤੇ ਉਲੰਘਣਾ ਕਰਨ ਦੇ ਦੋਸ਼ ਵਿਚ ਈਰਾਨ ਪੁਲਸ ਦੁਆਰਾ ਗ੍ਰਿਫਤਾਰ ਕੀਤੀ ਇਕ 22 ਸਾਲਾ ਔਰਤ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਸੜਕਾਂ ’ਤੇ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਦੇਸ਼ ਭਰ ਵਿਚ ਫੈਲ ਗਿਆ ਸੀ। 33 ਸਾਲਾ ਸਲੇਹੀ ਨੇ ਆਪਣੇ ਗੀਤਾਂ ਅਤੇ ਵੀਡੀਓਜ਼ ਵਿਚ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ, ਜੋ ਕਿ ਵਿਆਪਕ ਤੌਰ ’ਤੇ ਆਨਲਾਈਨ ਪ੍ਰਸਾਰਿਤ ਕੀਤੇ ਗਏ ਸਨ। ਉਸ ਨੂੰ ਪਿਛਲੇ ਸਾਲ ਅਕਤੂਬਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਸ ਨੇ ਇਕ ਵੀਡੀਓ ਵਿਚ ਅਮੀਨੀ ਦੇ ਹਵਾਲੇ ਨਾਲ ਰੈਪ ਕਰਦੇ ਹੋਏ ਕਿਹਾ ਕਿ ਉਸ ਦਾ ਅਪਰਾਧ ਸਿਰਫ ਹਵਾ ਵਿਚ ਆਪਣੇ ਵਾਲਾਂ ਨੂੰ ਲਹਿਰਾਉਂਦੇ ਹੋਏ ਨੱਚਣਾ ਸੀ। ਇਸ ਵੀਡੀਓ ਨੂੰ 4,50,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਕ ਹੋਰ ਵੀਡੀਓ ਵਿਚ, ਉਸਨੇ ਈਰਾਨ ਦੀ ਧਾਰਮਿਕ ਪ੍ਰਣਾਲੀ ਦੇ ਪਤਨ ਦੀ ਭਵਿੱਖਬਾਣੀ ਕੀਤੀ।

Add a Comment

Your email address will not be published. Required fields are marked *