ਗਾਇਕ ਸ਼ੁਭ ਨੇ ਮੁੜ ਕੰਗਨਾ ਰਣੌਤ ਨੂੰ ਘੇਰਿਆ

ਇੰਨ੍ਹੀਂ ਦਿਨੀਂ ਸੰਗੀਤ ਜਗਤ ’ਚ ਇਕ ਨਵਾਂ ਟਰੈਂਡ ਸੈੱਟ ਹੋਇਆ ਹੈ। ਹਰ ਗਾਇਕ ਈ. ਪੀ. ਰਿਲੀਜ਼ ਕਰ ਰਿਹਾ ਹੈ, ਜਿਸ ’ਚ ਗਿਣਤੀ ਦੇ ਕੁਝ ਹੀ ਗਾਣੇ ਹੁੰਦੇ ਹਨ, ਜੋ ਇਕੋ ਵਾਰੀ ਇਕੱਠੇ ਰਿਲੀਜ਼ ਕਰ ਦਿੱਤੇ ਜਾਂਦੇ ਹਨ। ਹਾਲ ਹੀ ‘ਚ ਗਾਇਕ ਸ਼ੁਭ ਦੀ ਈਪੀ ਲੀਓ (EP LEO) ਰਿਲੀਜ਼ ਹੋਈ ਹੈ, ਜਿਸ ਨੇ ਹਰ ਪਾਸੇ ਤਹਿਲਕਾ ਮਚਾ ਦਿੱਤਾ ਹੈ। ਇਸ ਗੀਤ ‘ਚ ਸ਼ੁਭ ਨੇ ਅਸਿੱਧੇ ਤੌਰ ‘ਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। 

ਦੱਸ ਦੇਈਏ ਕਿ ਸ਼ੁਭ ਦੀ ਈਪੀ ਲੀਓ ‘ਚ ਕੰਗਨਾ ਰਣੌਤ ‘ਤੇ ਢੁੱਕਵੀ ਇੱਕ ਲਾਈਨ ਹੈ, ਜਿਸ ‘ਤੇ ਪ੍ਰਸ਼ੰਸਕ ਵੀ ਕੁਮੈਂਟ ਕਰ ਰਹੇ ਹਨ। ਦਰਅਸਲ, ਗੀਤ ਦੀ ਇੱਕ ਲਾਈਨ ‘ਭਾਲਦੀ ਏ ਫੇਮ ਤੇਰੀ ਮੂਵੀ ਨਾ ਚੱਲਦੀ’ ਨੂੰ ਲੋਕਾਂ ਨੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨਾਲ ਜੋੜਿਆ ਹੈ। ਇਸ ਮਗਰੋਂ ਹਰ ਪਾਸੇ ਇਸੇ ਵਿਸ਼ੇ ‘ਤੇ ਚਰਚਾ ਹੋਣ ਲੱਗੀ। ਹਰ ਕਿਸੇ ਦਾ ਇਹੀ ਕਹਿਣਾ ਹੈ ਕਿ ਅਸਿੱਧੇ ਤੌਰ ‘ਤੇ ਕੰਗਨਾ ਰਣੌਤ ਨੂੰ ਹੀ ਸੁਣਾ ਦਿੱਤੀਆਂ।

ਦੱਸਣਯੋਗ ਹੈ ਪਿਛਲੇ ਸਾਲ ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਕੰਗਨਾ ਰਣੌਤ ਨੇ ਸ਼ੁਭ ਨੂੰ ਵਿਵਾਦਾਂ ‘ਚ ਘੇਰਿਆ ਸੀ। ਦਰਅਸਲ, ਸ਼ੁਭ ਨੇ ਅਪਣੇ ਲੰਡਨ ਦੇ ਲਾਈਵ ਸ਼ੋਅ ਦੌਰਾਨ ਇੰਦਰਾ ਗਾਂਧੀ ਦੇ ਕਤਲ ਨੂੰ ਦਰਸਾਉਂਦੀ ਹੁੱਡੀ ਪਹਿਨੀ ਸੀ ਤੇ ਇਸ ਨੂੰ ਰੱਜ ਕੇ ਪ੍ਰਮੋਟ ਵੀ ਕੀਤਾ ਸੀ। ਕੰਗਨਾ ਰਣੌਤ ਨੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਨੂੰ ਲੈ ਕੇ ਗਾਇਕ ਸ਼ੁਭ ‘ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਸਾਬਕਾ ਪੀ. ਐੱਮ. ਦੇ ‘ਕਾਇਰਾਨਾ ਕਤਲ’ ਦਾ ਜਸ਼ਨ ਮਨਾਉਣ ਲਈ ਸ਼ੁਭ ‘ਤੇ ਸਵਾਲ ਖੜ੍ਹੇ ਕੀਤੇ ਸਨ। ਦੱਸਿਆ ਗਿਆ ਕਿ ਇੱਕ ਪੰਜਾਬੀ ਗਾਇਕ ਨੇ ਇੱਕ ਸੰਗੀਤ ਸਮਾਰੋਹ ਦੌਰਾਨ ਪੰਜਾਬ ਦੇ ਨਕਸ਼ੇ ਅਤੇ ਇੰਦਰਾ ਗਾਂਧੀ ਦੇ ਕਤਲ ਦੀ ਤਾਰੀਖ ਦਾ ਜ਼ਿਕਰ ਕੀਤਾ ਸੀ। ਹਾਲਾਂਕਿ ਇਸ ਵਿਵਾਦ ਮਗਰੋਂ ਸ਼ੁਭ ਨੇ ਸਾਰਿਆਂ ਸਾਹਮਣੇ ਸਪਸ਼ਟ ਜਵਾਬ ਦਿੱਤਾ ਸੀ। 

Add a Comment

Your email address will not be published. Required fields are marked *