ਕੂਨੋ ਨੈਸ਼ਨਲ ਪਾਰਕ ‘ਚ ਇਕ ਹੋਰ ਚੀਤੇ ਦੀ ਮੌਤ

ਭੋਪਾਲ : ਮੱਧ ਪ੍ਰਦੇਸ਼ ਦੇ ਕੂਨੋ ਨੈਸ਼ਨਲ ਪਾਰਕ ਵਿਚ ਮੰਗਲਵਾਰ ਨੂੰ ਇਕ ਹੋਰ ਅਫ਼ਰੀਕੀ ਚੀਤੇ ਦੀ ਮੌਤ ਹੋ ਗਈ। ਜੰਗਲਾਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਤੇਜਸ ਨਾਮਕ ਇਸ ਚੀਤੇ ਨੂੰ ਇਸੇ ਸਾਲ ਫ਼ਰਵਰੀ ਵਿਚ ਦੱਖਣੀ ਅਫ਼ਰੀਕਾ ਤੋਂ ਸ਼ਿਓਪੁਰ ਜ਼ਿਲ੍ਹੇ ਦੇ ਕੇ.ਐੱਨ.ਪੀ. ਵਿਚ ਲਿਆਂਦਾ ਗਿਆ ਸੀ। 

ਜੰਗਲੀ ਜੀਵਨ ਦੇ ਪੀ.ਸੀ.ਸੀ.ਐੱਫ. ਜੇ. ਐੱਸ. ਚੌਹਾਨ ਨੇ ਦੱਸਿਆ ਕਿ ਕੂਨੋ ਨੈਸ਼ਨਲ ਪਾਰਕ ਵਿਚ ਤਕਰੀਬਨ 4 ਸਾਲ ਦੇ ਤੇਜਸ ਦੀ ਸ਼ਾਇਦ ਆਪਸੀ ਲੜਾਈ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਚੀਤਿਆਂ ਨੂੰ ਦੇਸ਼ ਵਿਚ ਵਸਾਉਣ ਦੀ ਯੋਜਨਾ ‘ਪ੍ਰਾਜੈਕਟ ਚੀਤਾ’ ਦੇ ਤਹਿਤ ਦੱਖਣੀ ਅਫ਼ਰੀਕਾ ਤੋਂ ਲਿਆਂਦਾ ਗਿਆ ਇਹ ਚੀਤਾ ਘਟਨਾ ਵੇਲੇ ਇਕ ਵੱਡੇ ਵਾੜੇ ਵਿਚ ਸੀ।

Add a Comment

Your email address will not be published. Required fields are marked *