ਟਵਿੱਟਰ ’ਤੇ PM ਮੋਦੀ ਸਮੇਤ ਕਈ ਲੋਕਾਂ ਨੂੰ ਮਿਲਿਆ ‘ਆਫ਼ੀਸ਼ੀਅਲ’ ਲੇਬਲ, ਕੁਝ ਹੀ ਦੇਰ ’ਚ ਹਟਾਇਆ

 ਟਵਿੱਟਰ ਨੇ ਬੁੱਧਵਾਰ ਨੂੰ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਨੇਤਾਵਾਂ ਦੇ ਵੈਰੀਫਾਈਡ ਹੈਂਡਲ ’ਤੇ ‘ਆਫ਼ੀਸ਼ੀਅਲ’ ਲੇਬਲ ਜੋੜਿਆ, ਫਿਰ ਕੁਝ ਸਮੇਂ ਬਾਅਦ ਇਸ ਨੂੰ ਹਟਾ ਦਿੱਤਾ। ਟਵਿੱਟਰ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੁਝ ਹੋਰ ਮੰਤਰੀਆਂ ਦੇ ਹੈਂਡਲ ’ਤੇ ਵੀ ਇਹੀ ‘ਲੇਬਲ’ ਜੋੜਿਆ ਸੀ। ਕੰਪਨੀ ਨੇ ਕਿਹਾ ਕਿ ਇਸ ਫੀਚਰ ਨੂੰ ਇਸ ਲਈ ਜੋੜਿਆ ਗਿਆ ਤਾਂ ਕਿ ਬਲਿਊ ਅਕਾਊਂਟ ਅਤੇ ਵੈਰੀਫਾਈਡ ਅਕਾਊਂਟ ’ਚ ਫਰਕ ਨੂੰ ਸਮਝਿਆ ਜਾ ਸਕਦੇ। 

ਅਜਿਹਾ ਦੱਸਿਆ ਜਾ ਰਿਹਾ ਹੈ ਕਿ ਬਦਲਾਅ ਕਰਨ ਤੋਂ ਬਾਅਦ ਵੈਰੀਫਾਈਡ ਟਵਿੱਟਰ ਹੈਂਡਲ ਦੇ ਹੇਠਾਂ ਆਫ਼ੀਸ਼ੀਅਲ ਟਿਕ ਦਿਖਾਈ ਦੇ ਰਿਹਾ ਸੀ। ਹਾਲਾਂਕਿ ਹੁਣ ਤਕ ਕੰਪਨੀ ਨੇ ਅਧਿਕਾਰਤ ਤੌਰ ’ਤੇ ਇਸ ਨੂੰ ਲਾਂਚ ਨਹੀਂ ਕੀਤਾ ਹੈ। ਕੰਪਨੀ ਜਾਂ ਖ਼ੁਦ ਐਲਨ ਮਸਕ ਨੇ  ਇਸ ਟੈਗ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਹੈ।

ਟਵਿੱਟਰ ਵੱਲੋਂ ਹਾਲ ਹੀ ’ਚ ਵੈਰੀਫਾਈਡ ਅਕਾਊਂਟ ਲਈ ਐਲਾਨੀਆਂ ਤਬਦੀਲੀਆਂ ਦਾ ਐਲਾਨ ਕੀਤਾ ਗਿਆ ਸੀ। ਕੰਪਨੀ ਨੇ ਕਿਹਾ ਕਿ ਪ੍ਰਮੁੱਖ ਮੀਡੀਆ ਸੰਗਠਨਾਂ ਅਤੇ ਸਰਕਾਰਾਂ ਸਮੇਤ ਚੋਣਵੇਂ ਵੈਰੀਫਾਈਡ ਖਾਤਿਆਂ ਨੂੰ ‘ਆਫ਼ੀਸ਼ੀਅਲ’ ਲੇਬਲ ਦਿੱਤਾ ਗਿਆ ਹੈ। ਟਵਿੱਟਰ ਦੀ ਅਧਿਕਾਰੀ ਐਸਥਰ ਕ੍ਰਾਫੋਰਡ ਨੇ ਕਿਹਾ ਸੀ ਕਿ ਬਹੁਤ ਸਾਰੇ ਲੋਕਾਂ ਨੇ ਪੁੱਛਿਆ ਹੈ ਕਿ ਉਹ ਟਵਿੱਟਰ ਬਲਿਊ ਚੈੱਕਮਾਰਕ ਵਾਲੇ ਟਵਿੱਟਰ ਬਲਿਊ ਗਾਹਕਾਂ (ਸਬਸਕ੍ਰਾਈਬਰਸ) ਅਤੇ ‘ਆਫ਼ੀਸ਼ੀਅਲੀ’ ਵੈਰੀਫਾਈਡ ਖਾਤਿਆਂ ’ਚ ਕਿਵੇਂ ਫਰਕ ਕਰੇਗੀ। ਇਹੀ ਕਾਰਨ ਹੈ ਕਿ ਅਸੀਂ ਕੁਝ ਖਾਤਿਆਂ ਲਈ ‘ਆਫ਼ੀਸ਼ੀਅਲ’ ਲੇਬਲ ਪੇਸ਼ ਕਰ ਰਹੇ ਹਾਂ।

Add a Comment

Your email address will not be published. Required fields are marked *