ਫਿਨਲੈਂਡ ਦੀ ਹਾਕੀ ਟੀਮ ‘ਚ 7 ਪੰਜਾਬੀ ਖਿਡਾਰੀਆਂ ਦੀ ਹੋਈ ਚੋਣ

ਮਿਲਾਨ : ਤੁਰਕੀ ਦੇ ਸ਼ਹਿਰ ਆਲਾਨਿਆ ‘ਚ ਖੇਡੀ ਜਾ ਰਹੀ ਅੰਡਰ-18 ਚੈਂਪੀਅਨਸ਼ਿਪ ਵਿੱਚ ਫਿਨਲੈਂਡ ਦੀ ਟੀਮ ‘ਚ 7 ਪੰਜਾਬੀ ਮੂਲ ਦੇ ਖਿਡਾਰੀ ਖੇਡਦੇ ਨਜ਼ਰ ਆਉਣਗੇ, ਜਿਨ੍ਹਾਂ ‘ਚ ਫਰਾਂਸ, ਬੁਲਗਾਰੀਆ, ਕਰੋਏਸ਼ੀਆ, ਯੂਕ੍ਰੇਨ ਅਤੇ ਮੇਜ਼ਬਾਨ ਤੁਰਕੀ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਹ ਚੈਂਪੀਅਨਸ਼ਿਪ 15 ਜੁਲਾਈ ਤੱਕ ਚੱਲੇਗੀ। ਫਿਨਲੈਂਡ ਦੀ ਟੀਮ ਵਿੱਚ ਇਸ ਵਾਰ 7 ਪੰਜਾਬੀਆਂ ਦੀ ਚੋਣ ਹੋਈ ਹੈ, ਜੋ ਕਿ ਫਿਨਲੈਂਡ ‘ਚ ਵਾਰੀਅਰਸ ਹਾਕੀ ਕਲੱਬ ਵੱਲੋਂ ਖੇਡਦੇ ਹਨ।

ਕੌਮੀ ਟੀਮ ‘ਚ ਚੁਣੇ ਗਏ ਖਿਡਾਰੀ ਜੋਬਨਵੀਰ ਸਿੰਘ ਖਹਿਰਾ, ਗੁਰਦਿੱਤ ਸਿੰਘ ਗਿੱਲ, ਮਨਰਾਜ ਸਿੰਘ ਸਹੋਤਾ, ਆਦਿੱਤ ਫ਼ੁੱਲ, ਆਰੀਅਨ ਤਾਲਵਾਨੀ, ਐਰਿਕ ਬਿੰਨੀ ਅਤੇ ਅਰਜੁਨਜੀਤ ਸਿੰਘ ਹਨ। ਇਨ੍ਹਾਂ ‘ਚੋਂ ਕਈ ਖਿਡਾਰੀ ਪਹਿਲਾਂ ਵੀ 16 ਤੇ 21 ਸਾਲ ਵਰਗ ਵਿੱਚ ਫਿਨਲੈਂਡ ਵੱਲੋਂ ਖੇਡ ਚੁੱਕੇ ਹਨ। ਜ਼ਿਕਰਯੋਗ ਹੈ ਕਿ ਅਰਜੁਨਜੀਤ ਸਿੰਘ ਮਹਿਜ਼ 14 ਸਾਲ ਦੀ ਉਮਰ ਵਿੱਚ ਫਿਨਲੈਂਡ ਦੀ ਕੌਮੀ ਟੀਮ ਲਈ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡੇਗਾ। ਇਨ੍ਹਾਂ ਖਿਡਾਰੀਆਂ ਦੇ ਕੌਮੀ ਟੀਮ ਵਿੱਚ ਸ਼ਾਮਲ ਹੋਣ ‘ਤੇ ਫਿਨਲੈਂਡ ‘ਚ ਵੱਸਦਾ ਸਾਰਾ ਭਾਰਤੀ ਅਤੇ ਪੰਜਾਬੀ ਭਾਈਚਾਰਾ ਮਾਣ ਮਹਿਸੂਸ ਕਰ ਰਿਹਾ ਹੈ।

Add a Comment

Your email address will not be published. Required fields are marked *