ਅਨੁਸ਼ਕਾ ਨੇ ਪਤੀ ਵਿਰਾਟ ਕੋਹਲੀ ਨਾਲ ਲੰਡਨ ਦੀਆਂ ਸੜਕਾਂ ‘ਤੇ ਕੀਤੀ ਰੱਜ ਕੇ ਮਸਤੀ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਫ਼ਿਲਮੀ ਕਰੀਅਰ ਦੇ ਨਾਲ-ਨਾਲ ਆਪਣੀ ਪਰਿਵਾਰਕ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਉਹ ਅਕਸਰ ਵਿਰਾਟ ਕੋਹਲੀ ਨਾਲ ਆਪਣੀਆਂ ਮਸਤੀ ਭਰੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਹਮੇਸ਼ਾ ਉਨ੍ਹਾਂ ਦੀ ਜੋੜੀ ਦੀ ਤਾਰੀਫ਼ ਕਰਦੇ ਹਨ।

ਹਾਲ ਹੀ ‘ਚ ਅਨੁਸ਼ਕਾ ਸ਼ਰਮਾ ਨੇ ਸੋਸ਼ਲ ਮੀਡੀਆ ‘ਤੇ ਲੰਡਨ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਵਿਰਾਟ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਅਨੁਸ਼ਕਾ ਕੌਫੀ ਪੀਂਦੀ ਅਤੇ ਘੁੰਮਦੀ ਨਜ਼ਰ ਆ ਰਹੀ ਹੈ। ਅਨੁਸ਼ਕਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਵਾਮਿਕਾ ਦੀ ਝਲਕ ਵੀ ਦੇਖਣ ਨੂੰ ਮਿਲ ਰਹੀ ਹੈ। ਵੀਡੀਓ ਦੇ ਕੈਪਸ਼ਨ ‘ਤੇ ਅਨੁਸ਼ਕਾ ਨੇ ਕਿਹਾ- ‘ਮੇਜਰ ਮਿਸਿੰਗ – ਲੰਡਨ ਸਿਟੀ ਅਤੇ ਕੌਫੀ ਵਾਕਸ। ਉਹ ਕੌਫੀ ਕਾਫੀ ਦੇਰ ਤੱਕ ਮੇਰੇ ਕੋਲ ਰਹੀ।

ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ‘ਚੋਂ ਇਕ ਹੈ, ਜੋ ਆਪਣੀਆਂ ਫ਼ਿਲਮਾਂ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਅਨੁਸ਼ਕਾ ਸ਼ਰਮਾ ਦੇ ਕਈ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ, ਜਿਨ੍ਹਾਂ ਦੀ ਅਕਸਰ ਤਾਰੀਫ਼ ਹੁੰਦੀ ਹੈ, ਉਥੇ ਹੀ ਕਈ ਵਾਰ ਅਦਾਕਾਰਾ ਟਰੋਲ ਦੇ ਨਿਸ਼ਾਨੇ ‘ਤੇ ਵੀ ਆ ਜਾਂਦੀ ਹੈ। 

ਦੱਸਣਯੋਗ ਹੈ ਕਿ ਅਨੁਸ਼ਕਾ ਸ਼ਰਮਾ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਖ਼ੂਬ ਪਿਆਰ ਮਿਲ ਰਿਹਾ ਹੈ। ਵੀਡੀਓ ‘ਚ ਕਦੇ ਅਨੁਸ਼ਕਾ ਨੂੰ ਡਸਟਬਿਨ ‘ਚ ਕੌਫੀ ਦਾ ਕੱਪ ਪਾਉਂਦੇ ਦੇਖਿਆ ਜਾਂਦਾ ਹੈ, ਕਦੇ ਮੈਟਰੋ ਅਤੇ ਸਟ੍ਰੀਟ ਸਾਈਡ ‘ਤੇ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ। ਇਕ ਯੂਜ਼ਰ ਨੇ ਟਿੱਪਣੀ ਕੀਤੀ, ‘ਇਸ ਕੁੜੀ ਵਾਂਗ ਬਣੋ, ਦੁਨੀਆ ਦੇ ਸਭ ਤੋਂ ਵਧੀਆ ਬੱਲੇਬਾਜ਼ ਨੂੰ ਫੋਟੋਗ੍ਰਾਫਰ ਬਣਾਓ।’ ਇਸ ਦੇ ਨਾਲ ਹੀ ਇਕ ਹੋਰ ਨੇ ਲਿਖਿਆ, ‘ਅਨੁਸ਼ਕਾ ਸ਼ਰਮਾ ਨੇ ਕਿੰਗ ਵਿਰਾਟ ਕੋਹਲੀ ਦੀ ਜਗ੍ਹਾ ਲੈ ਲਈ ਹੈ।’ ਅਨੁਸ਼ਕਾ ਸ਼ਰਮਾ ਪਿਛਲੇ ਕਈ ਦਿਨਾਂ ਤੋਂ ‘ਚੱਕਦਾ ਐਕਸਪ੍ਰੈਸ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਹ ਇੱਕ ਬਾਇਓਪਿਕ ਫ਼ਿਲਮ ਹੈ, ਜਿਸ ‘ਚ ਅਨੁਸ਼ਕਾ ਕ੍ਰਿਕਟਰ ਝੂਲਨ ਗੋਸਵਾਮੀ ਦੀ ਭੂਮਿਕਾ ‘ਚ ਨਜ਼ਰ ਆਵੇਗੀ। ਇਹ ਫ਼ਿਲਮ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *