ਭਾਰਤੀ ਮੂਲ ਦੀ ਕਰਮਚਾਰੀ ਨੂੰ ਯੂਕੇ ਦੀ ਰਾਇਲ ਮੇਲ ਨੇ ਦਿੱਤਾ 24 ਕਰੋੜ ਦਾ ਮੁਆਵਜ਼ਾ

ਲੰਡਨ– ਭਾਰਤੀ ਮੂਲ ਦੀ ਸਾਬਕਾ ਮਹਿਲਾ ਕਰਮਚਾਰੀ ਨੂੰ ਧਮਕਾਉਣ ਦਾ ਦਾਅਵਾ ਸਾਬਤ ਹੋਣ ਤੋਂ ਬਾਅਦ ਬ੍ਰਿਟੇਨ ਦੀ ਡਾਕ ਕੰਪਨੀ ‘ਰਾਇਲ ਮੇਲ’ ਉਸ ਨੂੰ 23 ਲੱਖ ਪੌਂਡ (ਕਰੀਬ 24 ਕਰੋੜ ਰੁਪਏ) ਤੋਂ ਜ਼ਿਆਦਾ ਦਾ ਮੁਆਵਜ਼ਾ ਦਿੱਤਾ। ਇਹ ਰਾਇਲ ਮੇਲ ਲਈ ਸਭ ਤੋਂ ਵੱਡੇ ਮੁਆਵਜ਼ੇ ਦੇ ਸਮਝੌਤਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।

ਦਰਅਸਲ ਮਹਿਲਾ ਕਰਮਚਾਰੀ ਨੇ ਬੋਨਸ ਨਾਲ ਜੁੜੀ ਸੰਭਾਵਿਤ ਧੋਖਾਧੜੀ ਦਾ ਖੁਲਾਸਾ ਕੀਤਾ ਸੀ, ਜਿਸ ਤੋਂ ਬਾਅਦ ਉਸਨੂੰ ਧਮਕਾਇਆ ਗਿਆ ਅਤੇ ਬਾਅਦ ਵਿੱਚ ਕੰਪਨੀ ਤੋਂ ਕੱਢ ਦਿੱਤਾ ਗਿਆ। ਦਿ ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਇੱਕ ਮੀਡੀਆ ਮਾਹਰ ਕੈਮ ਜੁਟੀ ਨੂੰ ਉਸਦੇ ਬੌਸ ਮਾਈਕ ਵਿਡਮਰ ਦੁਆਰਾ ਪਰੇਸ਼ਾਨ ਕੀਤਾ ਗਿਆ ਸੀ, ਜਦੋਂ ਉਸਨੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਕਿ ਇੱਕ ਸਹਿਕਰਮੀ ਨੇ ਗੈਰ-ਕਾਨੂੰਨੀ ਤੌਰ ‘ਤੇ ਬੋਨਸ ਪ੍ਰਾਪਤ ਕੀਤਾ ਹੈ। ਲਗਭਗ ਅੱਠ ਸਾਲਾਂ ਤੱਕ ਚੱਲੀ ਇੱਕ ਲੰਮੀ ਅਦਾਲਤੀ ਲੜਾਈ ਵਿੱਚ ਯੂਕੇ ਦੀ ਸੁਪਰੀਮ ਕੋਰਟ ਨੇ 2019 ਵਿੱਚ ਫ਼ੈਸਲਾ ਸੁਣਾਇਆ ਕਿ ਜੁਟੀ ਨੂੰ ਗ਼ਲਤ ਤਰੀਕੇ ਨਾਲ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਉਹ ਪੋਸਟ-ਟਰਾਮੈਟਿਕ ਤਣਾਅ ਅਤੇ ਗੰਭੀਰ ਡਿਪਰੈਸ਼ਨ ਤੋਂ ਪੀੜਤ ਸੀ।

ਅਦਾਲਤ ਨੇ ਪਾਇਆ ਕਿ ਭਾਰਤੀ ਮੂਲ ਦੀ ਜੁਟੀ ਨੇ ਲੰਡਨ ਵਿੱਚ ਰਾਇਲ ਮੇਲ ਦੀ ਮਾਰਕੀਟਿੰਗ ਰੀਚ ਯੂਨਿਟ ਵਿੱਚ ਸਤੰਬਰ 2013 ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਜਦੋਂ ਜੁਟੀ ਨੂੰ ਟੀਮ ਦੇ ਇੱਕ ਮੈਂਬਰ ‘ਤੇ ਕੰਪਨੀ ਦੀ ਬੋਨਸ ਨੀਤੀ ਦੀ ਉਲੰਘਣਾ ਕਰਨ ਦਾ ਸ਼ੱਕ ਹੁੰਦਾ ਹੈ, ਤਾਂ ਉਹ ਆਪਣੇ ਬੌਸ ਵਿਡਮਰ ਨਾਲ ਇਹ ਮੁੱਦਾ ਚੁੱਕਦੀ ਹੈ, ਜੋ ਉਸਦੇ ਵਿਰੁੱਧ ਧੱਕੇਸ਼ਾਹੀ ਦੀ ਮੁਹਿੰਮ ਸ਼ੁਰੂ ਕਰਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਹਿਕਰਮੀ ਕੰਪਨੀ ਦੀ ਨੀਤੀ ਦੀ ਉਲੰਘਣਾ ਕਰ ਰਿਹਾ ਸੀ। ਇਸ ਦੇ ਬਾਵਜੂਦ ਉਸ ਦੇ ਬੌਸ ਨੇ ਜੁਟੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਹ ਵੀ ਰਲਿਆ ਹੋਇਆ ਸੀ। ਜੁਟੀ ਨੇ ਫਿਰ ਟ੍ਰਿਬਿਊਨਲ ਨੂੰ ਸ਼ਿਕਾਇਤ ਕੀਤੀ ਕਿ ਉਸ ਨੂੰ ਚਿੰਤਾ ਅਤੇ ਗੰਭੀਰ ਡਿਪਰੈਸ਼ਨ ਤੋਂ ਪੀੜਤ ਹੋਣ ਤੋਂ ਬਾਅਦ 2014 ਵਿੱਚ ਰਾਇਲ ਮੇਲ ਛੱਡਣ ਲਈ ਮਜਬੂਰ ਕੀਤਾ ਗਿਆ ਸੀ। 

Add a Comment

Your email address will not be published. Required fields are marked *