ਸਲਮਾਨ ਖ਼ਾਨ ਦੀ ਫ਼ਿਲਮ ’ਚੋਂ ਕੱਢੇ ਜਾਣ ਦੀਆਂ ਖ਼ਬਰਾਂ ’ਤੇ ਸ਼ਹਿਨਾਜ਼ ਗਿੱਲ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ

ਮੁੰਬਈ (ਬਿਊਰੋ)– ਪੰਜਾਬ ਦੀ ‘ਕੈਟਰੀਨਾ ਕੈਫ’ ਤੇ ‘ਬਿੱਗ ਬੌਸ’ ਦੀ ਸਾਬਕਾ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਹਮੇਸ਼ਾ ਤੋਂ ਹੀ ਸਲਮਾਨ ਖ਼ਾਨ ਦੇ ਕਾਫੀ ਕਰੀਬ ਹੈ। ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਨੇ ਆਪਣਾ ਸਾਰਾ ਧਿਆਨ ਕੰਮ ’ਤੇ ਲਗਾ ਦਿੱਤਾ ਸੀ ਤੇ ਆਪਣੇ ਬਾਲੀਵੁੱਡ ਡੈਬਿਊ ਦੀ ਤਿਆਰੀ ਕਰ ਰਹੀ ਸੀ।

ਹਾਲ ਹੀ ’ਚ ਇਹ ਖ਼ਬਰ ਆਈ ਕਿ ਸ਼ਹਿਨਾਜ਼ ਨੂੰ ਉਸ ਦੀ ਪਹਿਲੀ ਫ਼ਿਲਮ ਦੇਣ ਵਾਲੇ ਸਲਮਾਨ ਖ਼ਾਨ ਨੇ ਉਸ ਨੂੰ ਫ਼ਿਲਮ ’ਚੋਂ ਕੱਢ ਦਿੱਤਾ ਹੈ। ਹੁਣ ਇਸ ਖ਼ਬਰ ’ਤੇ ਸ਼ਹਿਨਾਜ਼ ਨੇ ਖ਼ੁਦ ਬਿਆਨ ਦਿੱਤਾ ਹੈ।

ਕਾਫੀ ਦਿਨਾਂ ਤੋਂ ਇਹ ਖ਼ਬਰ ਆ ਰਹੀ ਸੀ ਕਿ ਸ਼ਹਿਨਾਜ਼ ਗਿੱਲ ਨੂੰ ਉਸ ਦੀ ਪਹਿਲੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਸਲਮਾਨ ਖ਼ਾਨ ਨੇ ਦਿੱਤੀ ਸੀ। ਇਸ ਤੋਂ ਬਾਅਦ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਸਲਮਾਨ ਨੇ ਸ਼ਹਿਨਾਜ਼ ਨੂੰ ਫ਼ਿਲਮ ’ਚੋਂ ਕੱਢ ਦਿੱਤਾ ਹੈ ਤੇ ਸ਼ਹਿਨਾਜ਼ ਦੇ ਬਾਲੀਵੁੱਡ ਡੈਬਿਊ ਦਾ ਸੁਪਨਾ ਤੋੜ ਦਿੱਤਾ ਹੈ। ਪ੍ਰਸ਼ੰਸਕ ਜਾਣਨਾ ਚਾਹੁੰਦੇ ਹਨ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਇਸ ਪਿੱਛੇ ਕੀ ਵਜ੍ਹਾ ਹੈ।

ਇਸ ਖ਼ਬਰ ’ਤੇ ਆਖਿਰਕਾਰ ਸ਼ਹਿਨਾਜ਼ ਗਿੱਲ ਨੇ ਚੁੱਪੀ ਤੋੜ ਦਿੱਤੀ ਹੈ। ਸ਼ਹਿਨਾਜ਼ ਨੇ ਹਾਲ ਹੀ ’ਚ ਇੰਸਟਾਗ੍ਰਾਮ ’ਤੇ ਇਕ ਸਟੋਰੀ ਸਾਂਝੀ ਕੀਤੀ ਹੈ। ਇਸ ਸਟੋਰੀ ’ਚ ਸ਼ਹਿਨਾਜ਼ ਨੇ ਲਿਖਿਆ ਹੈ ਕਿ ਇਸ ਤਰ੍ਹਾਂ ਦੀਆਂ ਅਫਵਾਹਾਂ ਉਸ ਦੇ ਮਨੋਰੰਜਨ ਦਾ ਇਕ ਸਰੋਤ ਹਨ ਤੇ ਉਹ ਕਾਫੀ ਬੇਤਾਬ ਹੈ ਕਿ ਲੋਕ ਇਸ ਫ਼ਿਲਮ ਨੂੰ ਦੇਖਣ ਤੇ ਫ਼ਿਲਮ ’ਚ ਉਸ ਨੂੰ ਵੀ ਦੇਖਣ। ਸ਼ਹਿਨਾਜ਼ ਦੀ ਇਹ ਸਟੋਰੀ ਸਲਮਾਨ ਤੇ ਉਸ ਵਿਚਾਲੇ ਹੋਏ ਤਣਾਅ ਦੀਆਂ ਖ਼ਬਰਾਂ ਨੂੰ ਨਕਾਰਦੀ ਹੈ ਤੇ ਇਹ ਸਾਹਮਣੇ ਆ ਗਿਆ ਹੈ ਕਿ ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ ਦਾ ਹਿੱਸਾ ਹੈ।

Add a Comment

Your email address will not be published. Required fields are marked *