ਸਿੱਧੂ ਦੇ ਕਤਲ ਵਾਲੀ ਥਾਂ ’ਤੇ ਮਾਂ ਚਰਨ ਕੌਰ ਭੁੱਬਾਂ ਮਾਰ ਰੋਈ, ਨਹੀਂ ਵੇਖਿਆ ਜਾਂਦਾ ਹਾਲ
May 29, 2023
![](http://mehakewattan.com/wp-content/uploads/2023/05/2023_5image_13_38_176537814sidhumoosewala-ll.jpg)
ਮਾਨਸਾ – ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਕਤਲ ਨੂੰ ਕੱਲ ਯਾਨੀ 29 ਮਈ ਨੂੰ ਪੂਰਾ ਇਕ ਸਾਲ ਬੀਤ ਜਾਵੇਗਾ। ਅੱਜ 28 ਅਪ੍ਰੈਲ ਨੂੰ ਪੰਜਾਬ ਸਮੇਤ ਦੁਨੀਆ ਭਰ ਦੇ ਵੱਖ-ਵੱਖ ਸ਼ਹਿਰਾਂ ’ਚ ਸਿੱਧੂ ਮੂਸੇ ਵਾਲਾ ਦੇ ਚਾਹੁਣ ਵਾਲਿਆਂ ਵਲੋਂ ਉਸ ਦੀ ਬਰਸੀ ਮਨਾਈ ਜਾ ਰਹੀ ਹੈ।
ਇਸੇ ਦੇ ਚਲਦਿਆਂ ਜਿਥੇ ਸਿੱਧੂ ਮੂਸੇ ਵਾਲਾ ਦਾ ਗੋਲੀਆਂ ਮਾਰ ਕਤਲ ਕੀਤਾ ਗਿਆ ਸੀ, ਉਸ ਥਾਂ ’ਤੇ ਵੀ ਪਾਠ ਕਰਵਾਇਆ ਜਾ ਰਿਹਾ ਹੈ, ਜਿਸ ’ਚ ਸਿੱਧੂ ਮੂਸੇ ਵਾਲਾ ਦੀ ਮਾਂ ਚਰਨ ਕੌਰ ਨੇ ਹਾਜ਼ਰੀ ਲਗਵਾਈ। ਇਸ ਦੌਰਾਨ ਚਰਨ ਕੌਰ ਨੂੰ ਭੁੱਬਾਂ ਮਾਰ ਰੋਂਦੇ ਦੇਖਿਆ ਗਿਆ। ਸਿੱਧੂ ਦੇ ਕਤਲ ਵਾਲੀ ਥਾਂ ’ਤੇ ਪਹੁੰਚ ਕੇ ਚਰਨ ਕੌਰ ਨੇ ਪੁੱਤ ਨੂੰ ਸੈਲਿਊਟ ਵੀ ਕੀਤਾ। ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦਾ ਪਿਛਲੇ ਸਾਲ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਤੇ ਗੋਲਡੀ ਬਰਾੜ ਨੇ ਲਈ ਸੀ।