ਹੈਵਾਨ ਬਣੇ ਪਿਓ ਨੇ ਹੱਥੀਂ ਬੁਝਾ ਲਿਆ ਘਰ ਦਾ ਚਿਰਾਗ

ਜੈਪੁਰ : ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਦੇ ਗੰਜ ਥਾਣਾ ਖੇਤਰ ਵਿਚ ਸ਼ੁੱਕਰਵਾਰ ਨੂੰ ਇਕ ਪਿਓ ਨੇ 2 ਮਾਸੂਮ ਬੱਚਿਆਂ ਨੂੰ ਖੇਤ ਵਿਚ ਬਣੇ ਇਕ ਖੂਹ ਵਿਚ ਸੁੱਟ ਦਿੱਤਾ। ਪਿੰਡ ਵਾਸੀਆਂ ਨੇ ਇਕ ਨੂੰ ਬਚਾ ਲਿਆ ਜਦਕਿ ਇਕ ਬੱਚੇ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਧਰਮਵੀਰ ਸਿੰਘ ਨੇ ਦੱਸਿਆ ਕਿ ਹਾਥੀਖੇੜਾ ਨਿਵਾਸੀ ਆਕਾਸ਼ ਉਰਫ਼ ਵਿਜੇ ਰਾਵਤ (35) ਪਤਨੀ ਨਾਲ ਵਿਵਾਦ ਦੇ ਚਲਦਿਆਂ ਆਪਣੇ 2 ਮਾਸੂਮ ਬੱਚਿਆਂ ਹਰਸ਼ਵਰਧਨ (5) ਅਤੇ ਹਰਸ਼ਿਤਾ (9) ਨੂੰ ਖੂਹ ਵਿਚ ਧੱਕਾ ਦੇ ਦਿੱਤਾ। ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਹਰਸ਼ਿਤਾ ਨੂੰ ਖੂਹ ਵਿਚੋਂ ਬਾਹਰ ਕੱਢ ਕੇ ਬਚਾ ਲਿਆ ਜਦਕਿ ਪੁਲਸ ਤੇ ਸਿਵਲ ਡਿਫੈਂਸ ਮੁਲਾਜ਼ਮਾਂ ਨੇ ਹਰਸ਼ਵਰਧਨ ਦੀ ਲਾਸ਼ ਨੂੰ ਖੂਹ ਵਿਚੋਂ ਕੱਢਿਆ। 

ਉਨ੍ਹਾਂ ਦੱਸਿਆ ਕਿ ਮੁਲਜ਼ਮ ਪਿਤਾ ਆਕਾਸ਼ ਉਰਫ਼ ਵਿਜੇ ਰਾਵਤ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਸਵੇਰੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਪਤੀ-ਪਤਨੀ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਉਸ ਨੇ (ਮੁਲਜ਼ਮ ਪਿਤਾ) ਨੇ ਇਹ ਕਦਮ ਚੁੱਕਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Add a Comment

Your email address will not be published. Required fields are marked *