48 ਦੀ ਉਮਰ ‘ਚ ਡਿਪ੍ਰੈਸ਼ਨ ਕਾਰਨ ਇਸ ਪ੍ਰਸਿੱਧ ਗਾਇਕਾ ਨੇ ਕੀਤੀ ਖੁਦਕੁਸ਼ੀ

ਨਵੀਂ ਦਿੱਲੀ : ਕਈ ਲਾਈਵ ਪਰਫਾਰਮੈਂਸ ਅਤੇ ਕਈ ਹਿੱਟ ਨੰਬਰ ਦੇਣ ਵਾਲੀ ਮਸ਼ਹੂਰ ਗਾਇਕਾ ਕੋਕੋ ਲੀ ਇਸ ਦੁਨੀਆ ‘ਚ ਨਹੀਂ ਰਹੀ। ਦੱਸਿਆ ਜਾ ਰਿਹਾ ਹੈ ਕਿ 48 ਸਾਲ ਦੀ ਉਮਰ ‘ਚ ਕੋਕੋ ਲੀ ਨੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ। ਇਸ ਖ਼ਬਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। 

ਰਿਪੋਰਟ ਮੁਤਾਬਕ, ਕੋਕੋ ਲੀ ਲੰਬੇ ਸਮੇਂ ਤੋਂ ਡਿਪ੍ਰੈਸ਼ਨ ਤੋਂ ਪੀੜਤ ਸੀ। ਖ਼ਬਰਾਂ ਮੁਤਾਬਕ ਕੋਕੋ ਲੀ ਨੇ ਡਿਪਰੈਸ਼ਨ ਕਾਰਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸ ਦੀ ਮੌਤ ਹੋ ਗਈ। ਕੋਕੋ ਦੇ ਦਿਹਾਂਤ ਦੀ ਖ਼ਬਰ ਨਾਲ ਸੋਗ ਦੀ ਲਹਿਰ ਹੈ। ਕੋਕੋ ਲੀ ਦੀ ਮੌਤ ‘ਤੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਗੋਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਬਹੁਤ ਦੁਖੀ ਹਨ। ਕੋਕੋ ਦੀ ਮੌਤ ਦੀ ਜਾਣਕਾਰੀ ਉਸ ਦੀਆਂ ਭੈਣਾਂ ਕੈਰਲ ਅਤੇ ਨੈਂਸੀ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। 

ਦੱਸ ਦੇਈਏ ਕਿ ਮਸ਼ਹੂਰ ਗਾਇਕ ਕੋਕੋ ਲੀ ਹਾਂਗਕਾਂਗ ਦੀ ਇੱਕ ਪੌਪ ਗਾਇਕਾ ਸੀ। ਇੰਨਾ ਹੀ ਨਹੀਂ ਕੋਕੋ ਲੀ ਪਹਿਲੀ ਚੀਨੀ ਗਾਇਕਾ ਸੀ, ਜਿਸ ਨੂੰ ਆਸਕਰ ‘ਚ ਪਰਫਾਰਮ ਕਰਨ ਦਾ ਮੌਕਾ ਮਿਲਿਆ। ਕੋਕੋ ਲੀ ਦੀ ਭੈਣ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ”ਕੋਕੋ ਲੀ ਨੇ ਪਿਛਲੇ 29 ਸਾਲਾਂ ‘ਚ ਅੰਤਰਰਾਸ਼ਟਰੀ ਪੱਧਰ ‘ਤੇ ਕਾਫ਼ੀ ਪ੍ਰਸਿੱਧੀ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਕਈ ਲਾਈਵ ਪਰਫਾਰਮੈਂਸ ਦਿੱਤੇ। ਕੋਕੋ ਲੀ ਦੀਆਂ ਭੈਣਾਂ ਦੀ ਇਹ ਪੋਸਟ ਵਾਇਰਲ ਹੋ ਰਹੀ ਹੈ ਅਤੇ ਹਰ ਕੋਈ ਇਸ ਮਸ਼ਹੂਰ ਗਾਇਕਾ ਨੂੰ ਸ਼ਰਧਾਂਜਲੀ ਦੇ ਰਿਹਾ ਹੈ। 

Add a Comment

Your email address will not be published. Required fields are marked *