ਭਾਰਤੀ ਮੂਲ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
July 7, 2023
![](http://mehakewattan.com/wp-content/uploads/2023/07/2023_7image_10_33_080204615mandeep-ll.jpg)
ਨਿਊਯਾਰਕ – ਅਮਰੀਕਾ ਦੇ ਜਾਰਜੀਆ ਸੂਬੇ ਵਿਚ ਇਕ ਦੁਕਾਨ ਵਿਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ 36 ਸਾਲਾ ਨੌਜਵਾਨ ਦਾ ਹਥਿਆਰਬੰਦ ਲੁੱਟ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਇਸ ਸਬੰਧ ਵਿਚ 2 ਮੁੰਡਿਆਂ ਨੂੰ ਹਿਰਾਸਤ ਵਿਚ ਲਿਆ ਹੈ। ਮੀਡੀਆ ਵਿਚ ਆਈਆਂ ਖ਼ਬਰਾਂ ਤੋਂ ਇਹ ਜਾਣਕਾਰੀ ਮਿਲੀ।
‘ਦਿ ਅਗਸਤਾ ਕ੍ਰੋਨਿਕਲ’ ਅਖ਼ਬਾਰ ਵਿਚ ਪਿਛਲੇ ਹਫ਼ਤੇ ਆਈ ਖ਼ਬਰ ਮੁਤਾਬਕ ਜਾਰਜੀਆ ਦੇ ਵਰੇਂਸ ਸ਼ਹਿਰ ਵਿਚ ਕਰਿਆਨੇ ਦੀ ਦੁਕਾਨ ਵਿਚ ਕੰਮ ਕਰਨ ਵਾਲੇ ਮਨਦੀਪ ਸਿੰਘ ਨੂੰ 28 ਜੂਨ ਨੂੰ 15 ਸਾਲ ਦੇ 2 ਮੁੰਡਿਆਂ ਨੇ 2 ਗੋਲੀਆਂ ਮਾਰੀਆਂ। ਵਰੇਂਸ ਪੁਲਸ ਦੇ ਮੁਖੀ ਜੌਹਨ ਮੇਨਾਰਡ ਮੁਤਾਬਕ ਅਗਸਤਾ ਸ਼ਹਿਰ ਦੇ ਰਹਿਣ ਵਾਲੇ ਸਿੰਘ ਇਕ ਮਹੀਨੇ ਤੋਂ ਵੀ ਘੱਟ ਸਮੇਂ ਤੋਂ ਦੁਕਾਨ ਵਿਚ ਕੰਮ ਕਰ ਰਹੇ ਸਨ।