ਵੈਸਟ ਇੰਡੀਜ਼ ਦੌਰੇ ਲਈ ਭਾਰਤੀ ਟੀਮ ਦਾ ਐਲਾਨ

ਨਵੀਂ ਦਿੱਲੀ : ਕ੍ਰਿਕਟ ਦੇ ਦੋ ਫ਼ਾਰਮੈਟਸ ਦੇ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਹੁਣ ਭਵਿੱਖ ਵਿਚ ਭਾਰਤੀ ਟੀ-20 ਟੀਮ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਬਹੁਤ ਘੱਟ ਲੱਗ ਰਹੀ ਹੈ। ਉਨ੍ਹਾਂ ਨੂੰ 3 ਅਗਸਤ ਤੋਂ ਵੈਸਟ ਇੰਡੀਜ਼ ਦੇ ਖ਼ਿਲਾਫ਼ ਤ੍ਰਿਨਿਦਾਦ ਵਿਚ ਸ਼ੁਰੂ ਹੋਣ ਵਾਲੀ 5 ਮੈਚਾਂ ਦੀ ਲੜੀ ਲਈ 15 ਮੈਂਬਰੀ ਟੀਮ ਤੋਂ ਬਾਹਰ ਰੱਖਿਆ ਗਿਆ ਹੈ ਜਿਸ ਦੀ ਅਗਵਾਈ ਹਾਰਦਿਕ ਪੰਡਯਾ ਕਰਨਗੇ। ਹਾਰਦਿਕ ਦੀ ਕਪਤਾਨੀ ਵਾਲੀ ਟੀਮ ਨੌਜਵਾਨਾਂ ਨਾਲ ਭਰੀ ਹੈ ਜਿਸ ਵਿਚ 30 ਸਾਲ ਤੋਂ ਵੱਧ ਉਮਰ ਦਾ ਇਕਮਾਤਰ ਖਿਡਾਰੀ ਦੁਨੀਆ ਦਾ ਨੰਬਰ 1 ਬੱਲੇਬਾਜ਼ ਦੇ ਟੀਮ ਦਾ ਉਪ ਕਪਤਾਨ ਸੂਰਿਆਕੁਮਾਰ ਯਾਦਵ ਹੈ।

ਮੁੰਬਈ ਅਤੇ ਹੈਦਰਾਬਾਦ ਦੇ ਬੱਲੇਬਾਜ਼ ਤਿਲਕ ਵਰਮਾ ਟੀਮ ਵਿਚ ਸ਼ਾਮਲ ਇਕਮਾਤਰ ਨਵਾਂ ਚਿਹਰਾ ਹੈ ਜਿਨ੍ਹਾਂ ਨੇ ਪਿਛਲੇ ਦੋ IPL ਵਿਚ ਮੱਧਕ੍ਰਮ ਵਿਚ ਬੱਲੇਬਾਜ਼ੀ ਕਰਦਿਆਂ ਮਜ਼ਬੂਤ ਦਾਅਵਾ ਪੇਸ਼ ਕੀਤਾ। ਉਨ੍ਹਾਂ ਨੇ ਆਈ.ਪੀ.ਐੱਲ. ਵਿਚ 47 ਮੈਚਾਂ ਵਿਚ 142 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ ਅਤੇ ਸਈਅਦ ਮੁਸ਼ਤਾਕ ਅਲੀ ਟਰਾਫ਼ੀ ਮੈਚਾਂ ਵਿਚ ਸੂਤਰਧਾਰ ਦੀ ਭੂਮਿਕਾ ਨਿਭਾਈ। ਯਸ਼ਵਸੀ ਜਾਇਸਵਾਲ ਅਗਲੇ ਹਫ਼ਤੇ ਆਪਣਾ ਡੈਬੀਊ ਟੈਸਟ ਖੇਡਣ ਲਈ ਤਿਆਰ ਹਨ, ਉਹ ਵੀ ਆਈ.ਪੀ.ਐੱਲ. ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਟੀ 20 ਟੀਮ ਦਾ ਹਿੱਸਾ ਹਨ। 

ਬੁੱਧਵਾਰ ਦੀ ਮੀਟਿੰਗ ਅਜੀਤ ਅਗਰਕਰ ਦੀ ਕੌਮੀ ਚੋਣ ਕਮੇਟੀ ਦੇ ਮੁੱਖ ਚੋਣਕਾਰ ਵਜੋਂ ਪਹਿਲੀ ਮੀਟਿੰਗ ਰਹੀ ਤੇ ਟੀਮ ਵਿਚ ਕਿਸੇ ਵੀ ਚੋਣ ਤੋਂ ਹੈਰਾਨੀ ਨਹੀਂ ਹੋਈ। ਉੱਥੇ ਹੀ ਕੋਲਕਾਤਾ ਨਾਈਟ ਰਾਈਡਰਸ ਲਈ ਪ੍ਰਭਾਵਿਤ ਕਰਨ ਵਾਲੇ ਬੱਲੇਬਾਜ਼ ਰਿੰਕੂ ਸਿੰਘ 15 ਮੈਂਬਰੀ ਟੀਮ ਵਿਚ ਜਗ੍ਹਾ ਨਹੀਂ ਬਣਾ ਸਕੇ। ਪਰ ਸਮਝਿਆ ਜਾ ਸਕਦਾ ਹੈ ਕਿ ਵੈਸਟ ਇੰਡੀਜ਼ ਤੇ ਆਇਰਲੈਂਡ ਟੀ20 ਕੌਮਾਂਤਰੀ ਲੜੀਆਂ ਵਿਚਾਲੇ ਮਹਿਜ਼ 1 ਹਫ਼ਤੇ ਦਾ ਫ਼ਰਕ ਹੈ ਤਾਂ ਅਜਿਹੀ ਪੂਰੀ ਸੰਭਾਵਨਾ ਹੈ ਕਿ ਰਿੰਕੂ ਤੇ ਜਿਤੇਸ਼ ਸ਼ਰਮਾ ਰੁਤੂਰਾਜ ਗਾਇਕਵਾੜ ਦੇ ਨਾਲ ਉੇ ਟੀਮ ਵਿਚ ਜਗ੍ਹਾ ਬਣਾਉਣਗੇ। ਵਿਕਟ ਕੀਪਰ ਜਿਤੇਸ਼ ਟੀਮ ਵਿਚ ਜਗ੍ਹਾ ਬਣਾਉਣ ਲਈ ਇਸ਼ਾਨ ਕਿਸ਼ਨ ਤੇ ਸੰਜੂ ਸੈਮਸਨ ਤੋਂ ਪਿਛੜ ਗਏ। ਤੇਜ਼ ਗੇਂਦਬਾਜ਼ ਆਵੇਸ਼ ਖ਼ਾਨ ਤੇ ਲੈੱਗ ਸਪਿਨਰ ਰਵੀ ਬਿਸ਼ਨੋਈ ਨੇ ਕੌਮਾਂਤਰੀ ਪੱਧਰ ‘ਤੇ ਵਾਪਸੀ ਕੀਤੀ ਹੈ। ਟੀਮ ਵਿਚ ਤਿੰਨ ਗੁੱਟ ਦੇ ਸਪਿਨਰ ਹਨ ਜਿਨ੍ਹਾਂ ਵਿਚ ਕੁਲਦੀਪ ਯਾਦਵ ਤੇ ਯਜੁਵਿੰਦਰ ਚਹਿਲ ਵੀ 15 ਮੈਂਬਰੀ ਟੀਮ ਦਾ ਹਿੱਸਾ ਹਨ। ਉੱਥੇ ਹੀ ਅਕਸਰ ਪਟੇਲ ਨੂੰ ਵੀ ਰਵਿੰਦਰ ਜਡੇਜਾ ਤੋਂ ਤਰਜੀਹ ਦਿੱਤੀ ਗਈ ਹੈ। 

Add a Comment

Your email address will not be published. Required fields are marked *