ਸੋਨੂੰ ਸੂਦ ਨੇ ‘ਰੋਡੀਜ਼ 19’ ਦੀ ਸ਼ੂਟਿੰਗ ਛੱਡ ਬਣਾਇਆ ਡੋਸਾ

ਨਵੀਂ ਦਿੱਲੀ – ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲੌਕਡਾਊਨ ਦੌਰਾਨ ਦੇਸ਼ ਭਰ ਦੇ 1-2 ਨਹੀਂ ਸਗੋਂ ਸਾਰੇ ਲੋੜਵੰਦ ਲੋਕਾਂ ਦੀ ਮਦਦ ਕਰਕੇ ਉਨ੍ਹਾਂ ਲਈ ਮਸੀਹਾ ਬਣ ਗਏ। ਇਸੇ ਉਦਾਰਤਾ ਦਾ ਹੀ ਨਤੀਜਾ ਹੈ ਕਿ ਸੋਨੂੰ ਸੂਦ ਲੋਕਾਂ ਦਾ ਦਿਲ ਜਿੱਤਦਾ ਗਿਆ। ਸੋਨੂੰ ਸੂਦ ਇੱਕ ਮਸ਼ਹੂਰ ਫ਼ਿਲਮੀ ਹਸਤੀ ਹੋਣ ਦੇ ਬਾਵਜੂਦ ਇਕ ਬਹੁਤ ਹੀ ਡਾਊਨ-ਟੂ-ਅਰਥ ਵਿਅਕਤੀ ਮੰਨਿਆ ਜਾਂਦਾ ਹੈ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਉਹ ਡੋਸਾ ਬਣਾਉਂਦੇ ਨਜ਼ਰ ਆ ਰਹੇ ਹਨ।

ਦੱਸ ਦਈਏ ਕਿ ਇਨ੍ਹੀਂ ਦਿਨੀਂ ਸੋਨੂੰ ਸੂਦ ਨੂੰ ਉਨ੍ਹਾਂ ਦੇ ਪ੍ਰਸ਼ੰਸਕ ‘ਰੋਡੀਜ਼ 19’ ‘ਚ ਜੱਜ ਪੈਨਲ ਦੇ ਹਿੱਸੇ ਵਜੋਂ ਦੇਖ ਸਕਦੇ ਹੋ। ਉਹ ਸ਼ੋਅ ‘ਚ ਪ੍ਰਤੀਯੋਗੀਆਂ ਨੂੰ ਉਨ੍ਹਾਂ ਦੇ ਹੁਨਰ ਅਨੁਸਾਰ ਜੱਜ ਕਰਦਾ ਹੈ। ਸ਼ੂਟਿੰਗ ਤੋਂ ਫਰੀ ਹੋ ਕੇ ਸੋਨੂੰ ਸੂਦ ਸੈੱਟ ਦੇ ਬਾਹਰ ਇਕ ਦੁਕਾਨ ‘ਤੇ ਡੋਸੇ ਬਣਾਉਣ ਲੱਗੇ। ਇਸ ਵੀਡੀਓ ‘ਚ ਸੋਨੂੰ ਸੂਦ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹਨ ਅਤੇ ਖੁਸ਼ੀ ਨਾਲ ਡੋਸਾ ਬਣਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਪੋਸਟ ਕਰਦਿਆਂ ਕੈਪਸ਼ਨ ‘ਚ ਲਿਖਿਆ, “ਜੇਕਰ ਤੁਸੀਂ ਭਟੂਰੇ ਅਤੇ ਡੋਸਾ ਦੀ ਫਰੈਂਚਾਈਜ਼ੀ ਚਾਹੁੰਦੇ ਹੋ ਤਾਂ ਤੁਰੰਤ ਸੰਪਰਕ ਕਰੋ।”

ਬਹੁਮੁਖੀ ਅਦਾਕਾਰ ਸੋਨੂੰ ਸੂਦ ਦੇ ਫਿਲਮੀ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ ‘ਫਤਿਹ’ ‘ਚ ਨਜ਼ਰ ਆਉਣਗੇ। ਫਿਲਮ ਨੂੰ ਅਸਲ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਦੱਸਿਆ ਜਾ ਰਿਹਾ ਹੈ। ਫਿਲਮ ‘ਚ ਹਾਈ-ਓਕਟੇਨ ਸੀਨ ਦੇਖਣ ਨੂੰ ਮਿਲਣਗੇ। ਅਦਾਕਾਰ ਨੂੰ ਆਖਰੀ ਵਾਰ ‘ਤਾਮਿਲਾਰਸਨ’ ਅਤੇ ‘ਸਮਰਾਟ ਪ੍ਰਿਥਵੀਰਾਜ’ ਵਿੱਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਉਸ ਦੇ ਇਕ ਤਾਮਿਲ ਫਿਲਮ ‘ਮਧਾ ਗਜਾ ਰਾਜਾ’ ਦਾ ਹਿੱਸਾ ਬਣਨ ਦੀ ਚਰਚਾ ਹੈ। ਇਹ ਫਿਲਮ 2024 ‘ਚ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *