ਦਿਲੀਪ ਟਰਾਫੀ ਤੋਂ ਬਾਅਦ ਕਾਊਂਟੀ ਕ੍ਰਿਕਟ ਖੇਡ ਸਕਦੇ ਹਨ ਪ੍ਰਿਥਵੀ ਸ਼ਾਅ

ਨਵੀਂ ਦਿੱਲੀ– ਮੁੰਬਈ ਦੇ ਪ੍ਰਤਿਭਾਸ਼ਾਲੀ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਦੇ ਇਸ ਮਹੀਨੇ ਦੇ ਅੰਤ ‘ਚ ਦਲੀਪ ਟਰਾਫੀ ਦੀ ਪ੍ਰਤੀਬੱਧਤਾ ਪੂਰੀ ਕਰਨ ਤੋਂ ਬਾਅਦ ਇੰਗਲਿਸ਼ ਕਾਉਂਟੀ ਟੀਮ ਨਾਰਥਮਪਟਨਸ਼ਰ ਲਈ ਖੇਡ ਸਕਦੇ ਹਨ। ਇਸ ਸਮੇਂ ਇਹ 23 ਸਾਲ ਦਾ ਖਿਡਾਰੀ ਭਾਰਤੀ ਟੀਮ ‘ਚ ਜਗ੍ਹਾ ਬਣਾਉਣ ਦੀ ਦੌੜ ਤੋਂ ਬਾਹਰ ਹੈ ਅਤੇ ਉਸ ਨੂੰ ਕਰੀਬੀ ਲੋਕਾਂ ਨੇ ਆਪਣੀ ਤਕਨੀਕ ‘ਚ ਸੁਧਾਰ ਕਰਨ ਲਈ ਬ੍ਰਿਟੇਨ ‘ਚ ਖੇਡਣ ਦੀ ਸਲਾਹ ਦਿੱਤੀ ਹੈ ਤਾਂ ਕਿ ਉਹ ਲਗਾਤਾਰ ਮੈਚ ਖੇਡ ਕੇ ਫਾਰਮ ‘ਚ ਵਾਪਸੀ ਕਰ ਸਕਣ।

ਇਸ ਕ੍ਰਿਕਟਰ ਦੇ ਇੱਕ ਕਰੀਬੀ ਸੂਤਰ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ, “ਹਾਂ, ਪ੍ਰਿਥਵੀ ਵੈਸਟ ਜ਼ੋਨ ਲਈ ਆਪਣੀ ਦਲੀਪ ਟਰਾਫੀ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਤੋਂ ਬਾਅਦ ਰਵਾਨਾ ਹੋ ਜਾਵੇਗਾ। ਜੇਕਰ ਸਭ ਕੁਝ ਠੀਕ ਰਿਹਾ ਤਾਂ ਉਸ ਦੇ 19 ਤੋਂ 22 ਜੁਲਾਈ ਤੱਕ ਸਮਰਸੈੱਟ ਖ਼ਿਲਾਫ਼ ਖੇਡਣ ਦੀ ਉਮੀਦ ਹੈ। ਜੇਕਰ ਉਹ ਬ੍ਰਿਟੇਨ ਜਾਂਦੇ ਹਨ ਤਾਂ ਉਹ 24 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਦੇਵਧਰ ਟਰਾਫੀ ਅੰਤਰ-ਜ਼ੋਨਲ ਵਨ ਡੇ ਮੁਕਾਬਲੇ ‘ਚ ਨਹੀਂ ਖੇਡ ਸਕਣਗੇ। ਪਰ ਉਮੀਦ ਕੀਤੀ ਜਾਂਦੀ ਹੈ ਕਿ ਬੀਸੀਸੀਆਈ (ਕ੍ਰਿਕਟ ਬੋਰਡ ਆਫ਼ ਇੰਡੀਆ) ਦੇ ਅਧਿਕਾਰੀ ਉਨ੍ਹਾਂ ਨੂੰ ਯੂਕੇ ‘ਚ ਖੇਡਣ ਦੀ ਇਜਾਜ਼ਤ ਦੇਣਗੇ ਜਿੱਥੇ ਉਨ੍ਹਾਂ ਨੂੰ ਭਾਰਤ ਨਾਲੋਂ ਬਿਹਤਰ ਗੇਂਦਬਾਜ਼ੀ ਹਮਲੇ ਦਾ ਸਾਹਮਣਾ ਕਰਨ ਨੂੰ ਮਿਲੇਗਾ। ਜੇਕਰ ਕੋਈ ਖਿਡਾਰੀ ਰਾਸ਼ਟਰੀ ਟੀਮ ਲਈ ਨਹੀਂ ਖੇਡ ਰਿਹਾ ਹੈ ਅਤੇ ਉਸ ਨੂੰ ਕਾਉਂਟੀ ਦਾ ਇਕਰਾਰਨਾਮਾ ਮਿਲਦਾ ਹੈ ਤਾਂ ਬੀਸੀਐੱਸਆਈ ਆਮ ਤੌਰ ‘ਤੇ ਉਸ ਨੂੰ ਕੋਈ ਇਤਰਾਜ਼ ਪੱਤਰ (ਐੱਨਓਸੀ) ਪ੍ਰਦਾਨ ਕਰ ਦਿੰਦਾ ਹੈ।

Add a Comment

Your email address will not be published. Required fields are marked *