ਮੋਦੀ ਨਾਕਾਮੀਆਂ ਛੁਪਾਉਣ ਲਈ ਵੰਡੀਆਂ ਪਾਉਣ ਵਾਲੇ ਮੁੱਦੇ ਚੁੱਕ ਰਹੇ ਨੇ: ਕਾਂਗਰਸ

ਨਵੀਂ ਦਿੱਲੀ, 2 ਜੁਲਾਈ-: ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਂਝੇ ਸਿਵਲ ਕੋਡ ਦੀ ਜ਼ੋਰਦਾਰ ਵਕਾਲਤ ਕੀਤੇ ਜਾਣ ਦਰਮਿਆਨ ਕਾਂਗਰਸ ਨੇ ਐਤਵਾਰ ਨੂੰ ਕਿਹਾ ਕਿ ਹੁਕਮਰਾਨ ਭਾਜਪਾ ਆਪਣੀ ਸਰਕਾਰ ਦੀਆਂ ਨਾਕਾਮੀਆਂ ਤੋਂ ਧਿਆਨ ਵੰਡਾਉਣ ਲਈ ‘ਵੰਡਪਾੳੂ’ ਅਤੇ ‘ਧਰੁਵੀਕਰਨ’ ਵਾਲੇ ਮੁੱਦੇ ਚੁੱਕ ਰਹੀ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੋਦੀ ’ਤੇ ਦੋਸ਼ ਲਾਇਆ ਕਿ ਉਹ ਅਜਿਹੇ ਮੁੱਦੇ ਚੁੱਕਣ ਲਈ ‘ਓਵਰਟਾਈਮ’ ਕੰਮ ਕਰ ਰਹੇ ਹਨ ਅਤੇ ਆਮ ਆਦਮੀ ਦੀਆਂ ਰੋਜ਼ਾਨਾ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਕੱਢ ਰਹੇ ਹਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ, ‘‘ਪ੍ਰਧਾਨ ਮੰਤਰੀ ਆਮ ਸਹਿਮਤੀ ਬਣਾਉਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕਰਦੇ ਹਨ। ਜਦੋਂ ਮਨੀਪੁਰ ਸੜ ਰਿਹਾ ਹੈ, ਚੀਨ ਭਾਰਤੀ ਜ਼ਮੀਨ ਦੱਬੀ ਬੈਠਾ ਹੈ, ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ ਅਤੇ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ ਤਾਂ ਪ੍ਰਧਾਨ ਮੰਤਰੀ ਕਿਸੇ ਹੋਰ ਵਿਸ਼ੇ ’ਤੇ ਬੋਲ ਰਹੇ ਹਨ।’’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਸਾਂਝੇ ਸਿਵਲ ਕੋਡ ਦੇ ਮੁੱਦੇ ’ਤੇ ਸਾਵਧਾਨੀ ਵਾਲਾ ਰੁਖ਼ ਅਪਣਾ ਰਹੀ ਹੈ।

Add a Comment

Your email address will not be published. Required fields are marked *