ਸਾਊਦੀ ਅਰਬ ਤੋਂ ਪਹਿਲੀ ਵਾਰ ਕੋਈ ਮਹਿਲਾ ਪ੍ਰਤੀਭਾਗੀ ਕਰ ਰਹੀ ਮਿਸ ਯੂਨੀਵਰਸ ਪ੍ਰਤੀਯੋਗਿਤਾ
March 30, 2024
ਆਕਲੈਂਡ – ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਮੁਸਲਿਮ ਦੇਸ਼ ਸਾਊਦੀ ਅਰਬ ਵਲੋਂ ਪਹਿਲੀ ਵਾਰ ਕੋਈ ਮਹਿਲਾ ਪ੍ਰਤੀਭਾਗੀ ਮਿਸ ਯੂਨੀਵਰਸ ਪ੍ਰਤੀਯੋਗਿਤਾ ਵਿੱਚ ਹਿੱਸਾ ਲੈ ਰਹੀ ਹੈ। ਆਪਣੀ ਇਸ ਉਪਲਬਧੀ ‘ਤੇ ਰੂਮੀ ਅਲਕਾਹਤਾਨੀ ਬਹੁਤ ਜਿਆਦਾ ਖੁਸ਼ ਹੈ ਤੇ ਮਾਣ ਮਹਿਸੂਸ ਕਰ ਰਹੀ ਹੈ। 27 ਸਾਲਾ ਰੂਮੀ ਰਿਯਾਦ ਦੀ ਰਹਿਣ ਵਾਲੀ ਹੈ ਤੇ ਇੱਕ ਸੋਸ਼ਲ ਮੀਡੀਆ ਇਨਫਲੁਐਂਸਰ ਹੈ ਤੇ ਉਸਦੇ ਮਿਲੀਅਂ ਦੇ ਕਰੀਬ ਫੋਲੋਅਰ ਹਨ।ਆਪਣੀ ਉਪਲਬਧੀ ‘ਤੇ ਖੁਸ਼ੀ ਪ੍ਰਗਟਾਉਂਦਿਆਂ ਰੂਮੀ ਨੇ ਦੱਸਿਆ ਹੈ ਕਿ ਉਸਨੂੰ ਬਹੁਤ ਮਾਣ ਹੈ ਕਿ ਸਾਊਦੀ ਅਰਬ ਤੋਂ ਉਹ ਪਹਿਲੀ ਮਹਿਲਾ ਹੋਏਗੀ, ਜੋ ਮਿਸ ਯੂਨੀਵਰਸ ਪ੍ਰਤੀਯੋਗਿਤਾ ਲਈ ਹਿੱਸਾ ਲੈਣ ਜਾ ਰਹੀ ਹੈ। ਮਿਸ ਯੂਨੀਵਰਸ ਪ੍ਰਤੀਯੋਗਿਤਾ 2024 ਮੈਕਸੀਕੋ ਵਿੱਚ 18 ਨਵੰਬਰ ਨੂੰ ਹੋਣ ਜਾ ਰਹੀ ਹੈ।

