1 ਜੁਲਾਈ ਤੋਂ ਸਿੰਗਲ ਵਰਤੋਂ ਵਾਲੇ ‘ਪਲਾਸਟਿਕ ਬੈਗ’ ਤੇ ਪਾਬੰਦੀ

ਔਕਲੈਂਡ-: ਨਿਊਜ਼ੀਲੈਂਡ ਭਰ ਦੇ ਗਰੋਸਰੀ ਸਟੋਰ, ਰੈਸਟੋਰੈਂਂਟ ਆਦਿ ਜਿਸ ਸਥਾਨ ‘ਤੇ ਪਲਾਸਟਿਕ ਬੈਗ ਦੀ ਵਰਤੋਂ ਹੋ ਰਹੀ ਹੈ ਇਸ ਉੱਪਰ ਨਿਊਜ਼ੀਲੈਂਡ ਸਰਕਾਰ ਇਸ ਲਈ ਬਦਲਾਅ ਦੀ ਤਿਆਰੀ ਵਿੱਚ ਹੈ। 1 ਜੁਲਾਈ ਤੋਂ ਨਿਊਜ਼ੀਲੈਂਡ ਵਿੱਚ ਸਿੰਗਲ ਵਰਤੋਂ ਵਾਲੇ ਪਲਾਸਟਿਕ ਬੈਗਾਂ, ਟੈਬਲਵੇਅਰ, ਕਟਲਰੀ ਆਦਿ ਦੀਆਂ ਚੀ਼ਜ਼ਾਂ ‘ਤੇ ਰੋਕ ਲਗਾਈ ਜਾਵੇਗੀ। ਕਾਰੋਬਾਰ ਮਾਲਕ ਪੇਪਰ ਤੋਂ ਬਣੇ ਬੈਗ ਅਤੇ ਹੋਰ ਆਈਟਮਾਂ ਦੀ ਵਰਤੋਂ ਕਰਨ ਦੀ ਤਿਆਰੀ ਵਿੱਚ ਹਨ। ਪਰ ਉਨ੍ਹਾਂ ਨੂੰ ਇਹੋ ਚਿੰਤਾ ਹੈ ਕਿ ਪੇਪਰ ਬੈਗ ਆਦਿ ਪਲਾਸਟਿਕ ਬੈਗ ਦੇ ਮੁਕਾਬਲੇ ਵਧੇਰੇ ਮਹਿੰਗੇ ਹੁੰਦੇ ਹਨ ਅਤੇ ਇਹ ਵਾਧੂ ਦਾ ਖਰਚਾ ਪਵੇਗਾ ਜਿਸ ਨਾਲ ਉਹਨਾਂ ਨੂੰ ਨੁਕਸਾਨ ਜਿਆਦਾ ਹੋਵੇਗਾ। ਇਸ ਲਈ ਉਹਨਾਂ ਨੇ ਉਮੀਦ ਲਗਾਈ ਹੈ ਕਿ ਜਲਦ ਹੀ ਗ੍ਰਾਹਕ ਇਸ ਬਦਲਾਅ ਅਨੁਸਾਰ ਢੱਲ ਜਾਣਗੇ ਅਤੇ ਸ਼ਾਪਿੰਗ ਮੌਕੇ ਆਪਣੇ ਬੈਗ ਆਦਿ ਨਾਲ ਲੈਕੇ ਆਉਣਗੇ। ਗ੍ਰਾਹਕ ਵੱਧ ਤੋਂ ਵੱਧ ਕੱਪੜੇ ਦੇ ਬਣੇ ਬੈਗ ਹੀ ਵਰਤੋਂ ਵਿੱਚ ਲਿਆਉਣ ਤਾਂ ਜੋ ਪਲਾਸਟਿਕ ਬੈਗ ਤੋਂ ਹੋਣ ਵਾਲੇ ਪ੍ਰਦੂਸ਼ਣ ਅਤੇ ਅਨੇਕਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ।

Add a Comment

Your email address will not be published. Required fields are marked *