‘ਦਿ ਨਾਈਟ ਮੈਨੇਜਰ-2’ ਦੇ ਪ੍ਰਮੀਅਰ ’ਤੇ ਪਹੁੰਚੇ ਬਾਲੀਵੁੱਡ ਸਟਾਰਸ

ਮੁੰਬਈ – ਅਦਾਕਾਰ ਅਨਿਲ ਕਪੂਰ, ਆਦਿਤਿਆ ਰਾਏ ਕਪੂਰ ਅਤੇ ਅਭਿਨੇਤਰੀ ਸ਼ੋਭਿਤਾ ਧੁਲੀਪਾਲਾ, ਤਿਲੋਤਮਾ ਸ਼ੋਮਾ ਸਟਾਰਰ ਵੈਬ ਸੀਰੀਜ਼ ‘ਦਿ ਨਾਈਟ ਮੈਨੇਜਰ-2’ ਦਾ ਸਪੈਸ਼ਲ ਪ੍ਰਮੀਅਰ ਰੱਖਿਆ ਗਿਆ।

ਵੈਬ ਸੀਰੀਜ਼ ਦੀ ਸਟਾਰ ਕਾਸਟ ਤੋਂ ਇਲਾਵਾ ਦਿਸ਼ਾ ਪਟਾਨੀ, ਅੰਮ੍ਰਿਤਾ ਸੁਭਾਸ਼, ਮਹੀਪ ਕਪੂਰ, ਫਾਮਿਤਾ ਸਨ੍ਹਾ ਸ਼ੇਖ, ਵਿਦਿਆ ਬਾਲਨ ਅਤੇ ਸਿਧਾਰਥ ਰਾਏ ਕਪੂਰ ਨੂੰ ਸਪਾਟ ਕੀਤਾ ਗਿਆ। ਅਨਿਲ ਕਪੂਰ ਨੇ ‘ਦਿ ਨਾਈਟ ਮੈਨੇਜਰ 2’ ’ਚ ਸਾਰਿਆਂ ਦੀਆਂ ਉਮੀਦਾਂ ਤੋਂ ਵੱਧ ਲੋਕਾਂ ਦਾ ਮਨੋਰੰਜਨ ਕਰਨ ਦੀ ਆਪਣੀ ਕਾਬਲੀਅਤ ਦਿਖਾਈ ਹੈ। ਇਕ ਕਾਰੋਬਾਰੀ ਟਾਈਕੂਨ ਦੇ ਮਨਮੋਹਕ ਚਿਹਰੇ ਤੋਂ ਇਕ ਖਤਰਨਾਕ ਵਿਰੋਧੀ ਵਿਚ ਬਦਲਣ ਦੀ ਉਸਦੀ ਯੋਗਤਾ ਅਸਾਧਾਰਣ ਤੋਂ ਘੱਟ ਨਹੀਂ ਹੈ।  ਸ਼ੋਅ ਵਿਚ ਉਸ ਦੇ ਪ੍ਰਦਰਸ਼ਨ ਨੂੰ ਆਲੋਚਕਾਂ ਅਤੇ ਪ੍ਰਸ਼ੰਸਕਾਂ ਦੋਵਾਂ ਵੱਲੋਂ ਸਰਬਸੰਮਤੀ ਨਾਲ ਹੁਣ ਤੱਕ ਦਾ ਸਭ ਤੋਂ ਵਧੀਆ ਕੰਮ ਮੰਨਿਆ ਹੈ। ਅਭਿਨੇਤਾ ਦਾ ਸ਼ੈਲੀ ਰੁੰਗਟਾ ਦਾ ਕਿਰਦਾਰ ਸ਼ਾਨਦਾਰ ਹੈ, ਜੋ ਸੋਚੀ-ਸਮਝੀ ਚਾਲ ਅਤੇ ਭਿਆਨਕ ਮੁਸਕੁਰਾਹਟ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਦਿੰਦਾ ਹੈ।

Add a Comment

Your email address will not be published. Required fields are marked *