ਕਰੀਨਾ-ਸੈਫ਼ ਨੇ ਜੀਪ ਰੈਂਗਲਰ ਰੂਬੀਕਨ ਤੋਂ ਬਾਅਦ ਖ਼ਰੀਦੀ ਮਰਸੀਡੀਜ਼ ਬੈਂਜ਼

ਬੀ-ਟਾਊਨ ਦੀ ਮਸ਼ਹੂਰ ਜੋੜੀ ਕਰੀਨਾ ਕਪੂਰ ਅਤੇ ਸੈਫ਼ ਅਲੀ ਖ਼ਾਨ ਇਸ ਸਮੇਂ ਸੁਰਖੀਆਂ ’ਚ ਹਨ। ਹਾਲ ਹੀ ’ਚ ਸੈਫ਼ ਨੇ 63 ਲੱਖ ਦੀ ਨਵੀਂ ਜੀਪ ਰੈਂਗਲਰ ਰੂਬੀਕਨ ਖ਼ਰੀਦੀ ਹੈ ਪਰ ਗੱਡੀ ਦੀ ਆਨ ਰੋਡ ਕੀਮਤ 67 ਲੱਖ ਰੁਪਏ ਹੈ। ਇਸ ਦੇ ਨਾਲ ਹੀ ਜੋੜੇ ਦੇ ਕਾਰ ਕਲੈਕਸ਼ਨ ’ਚ ਇਕ ਹੋਰ ਨਵੀਂ ਕਾਰ  ਸ਼ਾਮਲ ਹੋ ਗਈ ਹੈ। 

ਕਰੀਨਾ ਕਪੂਰ ਅਤੇ ਸੈਫ਼ ਅਲੀ ਖ਼ਾਨ ਨੇ ਹਾਲ ਹੀ ’ਚ ਇਕ ਨਵੀਂ ਆਲ ਵਾਈਟ ਮਰਸਡੀਜ਼ ਬੈਂਜ਼ ਖ਼ਰੀਦੀ ਹੈ। ਅੱਜ ਜੋੜੇ ਨੇ ਆਪਣੇ ਘਰ ਨਵੀਂ ਕਾਰ ਦਾ ਸਵਾਗਤ ਕੀਤਾ। ਕਾਰ ਦੀ ਪੂਜਾ ਅਰਚਨਾ ਕਰਕੇ ਅਤੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਨਾਰੀਅਲ ਤੋੜ ਕੇ ਕਾਰ ਦਾ ਉਦਘਾਟਨ ਕੀਤਾ। ਅਜਿਹੇ ’ਚ ਸਭ ਦੀਆਂ ਅੱਖਾਂ ਦਾ ਸਿਤਾਰਾ ਤੈਮੂਰ ਦੇ ਭਰਾ ਜਹਾਂਗੀਰ ਅਲੀ ਖ਼ਾਨ ਨੂੰ ਇਸ ਦੀ ਪਹਿਲੀ ਰਾਈਡ ਮਿਲੀ।

ਵੀਡੀਓ ’ਚ ਦੇਖ ਸਕਦੇ ਹੋ ਕਰੀਨਾ ਕਪੂਰ ਬਿਲਕੁਲ ਸਧਾਰਨ ਕੱਪੜਿਆਂ ’ਚ ਨਜ਼ਰ ਆ ਰਹੀ ਹੈ।  ਅਦਾਕਾਰਾ ਨੇ ਜੇਹ ਨੂੰ ਚੁੱਕਿਆ ਹੋਇਆ ਹੈ। ਜੇਹ ਨੇ ਬਲੂ ਕਲਰ ਦੀ ਟੀ-ਸ਼ਰਟ ਪਾਈ ਹੋਈ ਹੈ। 

PunjabKesari

ਹੁਣ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਹਰ ਕੋਈ ਵੀਡੀਓ ’ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਿਹਾ ਹੈ।

ਮਰਸਡੀਜ਼ ਬੈਂਜ਼ ਦੀ ਕੀਮਤ ਸੁਣ ਕੇ ਹੈਰਾਨ ਹੋ ਜਾਓਗੇ। ਦੱਸ ਦੇਈਏ ਕਿ ਇਸ ਕਾਰ ਦੀ ਕੀਮਤ 1.90 ਕਰੋੜ ਰੁਪਏ ਦੇ ਲਗਭਗ ਦੱਸੀ ਜਾ ਰਹੀ ਹੈ। ਹਾਲ ਹੀ ’ਚ ਦੋਵਾਂ ਨੇ 63 ਲੱਖ ਦੀ ਨਵੀਂ ਜੀਪ ਰੈਂਗਲਰ ਰੂਬੀਕਨ ਖ਼ਰੀਦੀ ਹੈ। 

Add a Comment

Your email address will not be published. Required fields are marked *