ਰਾਮ ਚਰਨ ਦੀ ਧੀ ਦੇ ਨਾਮਕਰਨ ਮੌਕੇ ਅੰਬਾਨੀ ਪਰਿਵਾਰ ਨੇ ਤੋਹਫ਼ੇ ‘ਚ ਦਿੱਤਾ ਸੋਨੇ ਦਾ ਪੰਘੂੜਾ

ਮੁੰਬਈ – ਸੁਪਰਹਿੱਟ ਫਿਲਮ ‘ਆਰ.ਆਰ.ਆਰ’ ਦੇ ਅਦਾਕਾਰ ਰਾਮ ਚਰਨ (38) ਇਨ੍ਹੀਂ ਦਿਨੀਂ ਕਾਫ਼ੀ ਚੰਗੇ ਦੌਰ ‘ਚੋਂ ਗੁਜ਼ਰ ਰਹੇ ਹਨ। ਲੰਬੇ ਇੰਤਜ਼ਾਰ ਤੋਂ ਬਾਅਦ ਰਾਮ ਚਰਨ ਦੀ ਪਤਨੀ ਉਪਾਸਨਾ ਕਮੀਨੇਨੀ (33) ਨੇ ਕੁਝ ਦਿਨ ਪਹਿਲਾਂ ਇਕ ਨੰਨੀ ਪਰੀ ਨੂੰ ਜਨਮ ਦਿੱਤਾ। ਬੱਚੀ ਦੇ ਘਰ ਆਉਣ ਮੌਕੇ ਉਸ ਦਾ ਬੜੇ ਸ਼ਾਨਦਾਰ ਤਰੀਕੇ ਨਾਲ ਸੁਆਗਤ ਕੀਤਾ ਗਿਆ। ਇਹ ਜੋੜਾ ਆਪਣੀ ਨੰਨੀ ਪਰੀ ਦੇ ਲਈ ਕੁਝ ਵੀ ਕਰਨ ਨੂੰ ਤਿਆਰ ਹੈ, ਜਿਸ ਸਦਕਾ ਉਹਨਾਂ ਦੀ ਪਿਆਰੀ ਧੀ ਸਾਧਾਰਨ ਨਹੀਂ ਸਗੋਂ ਸੋਨੇ ਦੇ ਪੰਘੂੜੇ ਵਿੱਚ ਸੋਵੇਗੀ। 

ਦੱਸ ਦੇਈਏ ਕਿ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਨੰਨੀ ਬੱਚੀ ਨੂੰ ਇਹ ਸੋਨੇ ਦਾ ਪੰਘੂੜਾ ਤੋਹਫ਼ੇ ਵਜੋਂ ਮਿਲਿਆ ਹੈ, ਜੋ ਕਿ ਭਾਰਤ ਦੇ ਸਭ ਤੋਂ ਅਮੀਰ ਪਰਿਵਾਰ ਅੰਬਾਨੀ ਪਰਿਵਾਰ ਨੇ ਉਸ ਨੂੰ ਦਿੱਤਾ ਹੈ। ਦਰਅਸਲ ਰਾਮ ਚਰਨ ਅਤੇ ਉਪਾਸਨਾ ਅੱਜ ਆਪਣੀ ਧੀ ਦਾ ਨਾਂ ਬੜੇ ਸ਼ਾਨਦਾਰ ਤਰੀਕੇ ਨਾਲ ਰੱਖਣ ਜਾ ਰਹੇ ਹਨ, ਜਿਸ ਵਿੱਚ ਕਈ ਵੱਡੇ ਸਿਤਾਰੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨ ਜਾ ਰਹੇ ਹਨ।

ਨੰਨੀ ਬੱਚੀ ਦੇ ਨਾਮਕਰਨ ਦੇ ਖ਼ਾਸ ਮੌਕੇ ‘ਤੇ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਨੇ ਬੱਚੀ ਨੂੰ ਬਹੁਤ ਪਿਆਰਾ ਤੋਹਫ਼ਾ ਦਿੱਤਾ ਹੈ। ਖ਼ਬਰਾਂ ਅਨੁਸਾਰ ਸੁਪਰਸਟਾਰ ਦੀ ਨੰਨੀ ਪਰੀ ਲਈ ਅੰਬਾਨੀ ਪਰਿਵਾਰ ਨੇ ਸੋਨੇ ਦਾ ਪੰਘੂੜਾ ਭੇਜਿਆ ਹੈ, ਜਿਸ ਦੀ ਕੀਮਤ 1 ਕਰੋੜ ਰੁਪਏ ਹੈ। ਹਾਲਾਂਕਿ ਇਨ੍ਹਾਂ ਖ਼ਬਰਾਂ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ।

ਇਸ ਸੁਨਹਿਰੀ ਪੰਘੂੜੇ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਯਾਦ ਰਹੇ ਕਿ ਬੱਚੀ ਦੇ ਜਨਮ ਤੋਂ ਪਹਿਲਾਂ ਰਾਮ ਅਤੇ ਉਪਾਸਨਾ ਬੱਚੀ ਲਈ ਹੱਥਾਂ ਨਾਲ ਬਣਿਆ ਪੰਘੂੜਾ ਲੈ ਕੇ ਆਏ ਸਨ। ਇਹ ਪੰਘੂੜਾ ਮਨੁੱਖੀ ਤਸਕਰੀ ਤੋਂ ਬਚੇ ਲੋਕਾਂ ਦੁਆਰਾ ਬਣਾਇਆ ਗਿਆ ਸੀ। ਇਸ ਦੌਰਾਨ ਉਪਾਸਨਾ ਨੇ ਆਪਣੀ ਬੇਟੀ ਲਈ ਕਰਵਾਏ ਜਾਣ ਵਾਲੇ ਸਮਾਰੋਹ ਦੀਆਂ ਕੁਝ ਝਲਕੀਆਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸਮਾਰੋਹ ਕਿੰਨਾ ਸ਼ਾਨਦਾਰ ਹੋਵੇਗਾ।

Add a Comment

Your email address will not be published. Required fields are marked *