ਸੁਸ਼ਾਂਤ ਰਾਜਪੂਤ ਦੀ ਆਖ਼ਰੀ ਫ਼ਿਲਮ ‘ਛਿਛੋਰੇ’ ਦੇ ਤਿੰਨ ਸਾਲ ਪੂਰੇ ਹੋਏ

ਨਵੀਂ ਦਿੱਲੀ:ਬੌਲੀਵੁੱਡ ਦੇ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ ‘ਛਿਛੋਰੇ’ ਨੇ ਅੱਜ ਤਿੰਨ ਸਾਲ ਮੁਕੰਮਲ ਕਰ ਲਏ ਹਨ। ਪ੍ਰੋਡਕਸ਼ਨ ਹਾਊਸ ਨਾਡਿਆਡਵਾਲਾ ਦੇ ਦੋਹਤੇ ਨੇ ਟਵਿੱਟਰ ’ਤੇ ਇਸ ਫਿਲਮ ਦੀ ਇਕ ਵੀਡੀਓ ਜਾਰੀ ਕਰਦਿਆਂ ਆਖਿਆ ਅੱਜ ਸਾਰੀਆਂ ਭਾਵਨਾਵਾਂ ਇਕੱਠੀਆਂ ਹੋ ਗਈਆਂ ਹਨ… ਪਾਗਲਪਨ, ਮੌਜ-ਮਸਤੀ, ਪਿਆਰ ਅਤੇ ਹੋਰ ਬਹੁਤ ਸਾਰੇ ਖੁਸ਼ੀ ਦੇ ਪਲ। ਉਨ੍ਹਾਂ ਸੁਸ਼ਾਂਤ ਨੂੰ ਯਾਦ ਕਰਦਿਆਂ ਤੇ ਛਿਛੋਰੇ ਦੀ ਤੀਜੀ ਵਰ੍ਹੇਗੰਢ ਮਨਾਉਂਦਿਆਂ ਕਾਮੇਡੀ-ਡਰਾਮਾ ਫਿਲਮ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ। ਨਿਤੇਸ਼ ਤਿਵਾੜੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਛਿਛੋਰੇ’ ਵਿਚ ਸੁਸ਼ਾਂਤ ਸਿੰਘ ਰਾਜਪੂਤ, ਸ਼ਰਧਾ ਕਪੂਰ, ਵਰੁਣ ਸ਼ਰਮਾ, ਪ੍ਰਤੀਕ ਬੱਬਰ, ਤਾਹਿਰ ਰਾਜ ਭਸੀਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਇਸ ਫਿਲਮ ਦਾ ਨਿਰਮਾਣ ਸਾਜਿਦ ਨਾਡਿਆਡਵਾਲਾ ਨੇ ਕੀਤਾ ਸੀ ਤੇ ਇਹ ਫਿਲਮ ਬਲਾਕਬਸਟਰ ਹਿੱਟ ਹੋਈ ਸੀ ਜਿਸ ਨੇ ਬਾਕਸ ਆਫਿਸ ’ਤੇ 150 ਕਰੋੜ ਰੁਪਏ ਤੋਂ ਵੱਧ ਇਕੱਠੇ ਕੀਤੇ ਸਨ। ਇਸ ਫਿਲਮ ਨੇ ਹਿੰਦੀ ਵਿੱਚ ਸਰਵੋਤਮ ਫੀਚਰ ਫਿਲਮ ਲਈ ਕੌਮੀ ਪੁਰਸਕਾਰ ਹਾਸਲ ਕੀਤਾ ਸੀ। ‘ਛਿਛੋਰੇ’ ਕਾਲਜ ਦੇ ਦੋਸਤਾਂ ਦੇ ਜੀਵਨ ’ਤੇ ਆਧਾਰਿਤ ਫਿਲਮ ਹੈ। ਜ਼ਿਕਰਯੋਗ ਹੈ ਕਿ ਸੁਸ਼ਾਂਤ ਦੀ 14 ਜੂਨ, 2020 ਨੂੰ ਮੁੰਬਈ ਵਿਚ ਮੌਤ ਹੋ ਗਈ ਸੀ।

Add a Comment

Your email address will not be published. Required fields are marked *