ਅਣਖ ਤੇ ਇੱਜ਼ਤ ਦੀ ਕਹਾਣੀ ਨੂੰ ਬਿਆਨ ਕਰੇਗੀ ਫ਼ਿਲਮ ‘ਮੌੜ’, ਦੇਖੋ ਧਮਾਕੇਦਾਰ ਟਰੇਲਰ

ਰਿਧਮ ਬੁਆਏਜ਼ ਹਮੇਸ਼ਾ ਕੁਝ ਵੱਖਰਾ ਪੰਜਾਬੀ ਦਰਸ਼ਕਾਂ ਲਈ ਲਿਆਉਣ ਲਈ ਜਾਣੇ ਜਾਂਦੇ ਹਨ। ‘ਜੋੜੀ’ ਫ਼ਿਲਮ ਨਾਲ ਸਭ ਦਾ ਦਿਲ ਜਿੱਤਣ ਤੋਂ ਬਾਅਦ ਹੁਣ ਰਿਧਮ ਬੁਆਏਜ਼ ਵਲੋਂ ‘ਮੌੜ’ ਫ਼ਿਲਮ ਲਿਆਂਦੀ ਜਾ ਰਹੀ ਹੈ, ਜਿਸ ਦਾ ਟਰੇਲਰ ਰਿਲੀਜ਼ ਹੋ ਗਿਆ ਹੈ।

ਜਿਊਣਾ ਮੌੜ ’ਤੇ ਆਧਾਰਿਤ ਇਹ ਫ਼ਿਲਮ ਅਣਖ ਤੇ ਇੱਜ਼ਤ ਦੀ ਕਹਾਣੀ ਨੂੰ ਬਿਆਨ ਕਰੇਗੀ। ਟਰੇਲਰ ਜ਼ਬਰਦਸਤ ਡਾਇਲਾਗਸ, ਸੀਨਜ਼ ਤੇ ਮਿਊਜ਼ਿਕ ਨਾਲ ਭਰਪੂਰ ਹੈ, ਜਿਸ ਨੂੰ ਦੇਖ ਕੇ ਤੁਹਾਡੇ ਰੋਂਗਟੇ ਖੜ੍ਹੇ ਹੋਣੇ ਤੈਅ ਹਨ। ਫ਼ਿਲਮ ’ਚ ਐਮੀ ਵਿਰਕ, ਦੇਵ ਖਰੌੜ, ਨਾਇਕਰਾ ਕੌਰ, ਕੁਰਜਿੰਦਰ ਸਿੱਧੂ, ਵਿਕਰਮਜੀਤ ਵਿਰਕ, ਅਮੀਕ ਵਿਰਕ, ਪਰਮਵੀਰ ਸਿੰਘ, ਜਰਨੈਲ ਸਿੰਘ, ਮਾਰਕ ਰੰਧਾਵਾ ਤੇ ਰਿਚਾ ਭੱਟ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਜਤਿੰਦਰ ਮੌਹਰ ਨੇ ਕੀਤਾ ਹੈ।

ਫ਼ਿਲਮ ਨੂੰ ਜਤਿਨ ਸੇਠੀ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਦਾ ਟਰੇਲਰ ਰਿਧਮ ਬੁਆਏਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤਕ 2.3 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਸੀ। ਦੁਨੀਆ ਭਰ ’ਚ ਇਹ ਫ਼ਿਲਮ 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Add a Comment

Your email address will not be published. Required fields are marked *