ਕਰੋੜਾਂ ਦੀ ਜਾਇਦਾਦ ਦੀ ਮਾਲਕਨ ਹੈ ਅਦਾਕਾਰਾ ਜੈਸਮੀਨ ਭਸੀਨ

ਜਲੰਧਰ : ‘ਬਿੱਗ ਬੌਸ 14’ ‘ਚ ਨਜ਼ਰ ਆਉਣ ਵਾਲੀ ਅਦਾਕਾਰਾ ਜੈਸਮੀਨ ਭਸੀਨ ਅੱਜ ਲੱਖਾਂ ਦਿਲਾਂ ‘ਤੇ ਰਾਜ ਕਰਦੀ ਹੈ। ਅੱਜ ਯਾਨੀਕਿ 28 ਜੂਨ ਨੂੰ ਜੈਸਮੀਨ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਸਿੰਪਲ-ਕਿਊਟ ਜੈਸਮੀਨ ਦੇ ਜਨਮਦਿਨ ਦੇ ਖ਼ਾਸ ਮੌਕੇ ‘ਤੇ ਅਸੀਂ ਤੁਹਾਨੂੰ ਉਸ ਦੀ ਨੈੱਟਵਰਥ ਬਾਰੇ ਦੱਸ ਰਹੇ ਹਾਂ।ਇਹ ਅਭਿਨੇਤਰੀ ਉਨ੍ਹਾਂ ਟੀ. ਵੀ. ਅਭਿਨੇਤਰੀਆਂ ਦੀ ਸੂਚੀ ‘ਚ ਸ਼ਾਮਲ ਹੈ, ਜਿਨ੍ਹਾਂ ਨੇ ਆਪਣਾ ਕਰੀਅਰ ਆਪਣੇ ਦਮ ‘ਤੇ ਬਣਾਇਆ ਹੈ ਅਤੇ ਅੱਜ ਕਰੋੜਾਂ ਰੁਪਏ ਕਮਾਉਂਦੀ ਹੈ।

11 ਕਰੋੜ ਦੀ ਜਾਇਦਾਦ ਦੀ ਹੈ ਮਾਲਕਨ‘ਦਿਲ ਤੋਂ ਹੈਪੀ ਹੈ ਜੀ’, ‘ਨਾਗਿਨ’ ਤੇ ‘ਦਿਲ ਸੇ ਦਿਲ ਤਕ’ ਵਰਗੇ ਕਈ ਸੀਰੀਅਲਾਂ ‘ਚ ਕੰਮ ਕਰ ਚੁੱਕੀ ਜੈਸਮੀਨ ਨੇ ‘ਬਿੱਗ ਬੌਸ 14’ ਦੌਰਾਨ ਇਕ ਹਫ਼ਤੇ ਲਈ 3 ਲੱਖ ਰੁਪਏ ਫੀਸ ਲਈ ਸੀ। ਜਿੰਨੇ ਹਫ਼ਤੇ ਉਹ ਘਰ ਅੰਦਰ ਰਹੀ, ਉਸ ਦੀ ਕਮਾਈ ‘ਚ ਸ਼ਾਨਦਾਰ ਵਾਧਾ ਹੋਇਆ।

ਖ਼ਬਰਾਂ ਮੁਤਾਬਕ, ਜੈਸਮੀਨ ਕੋਲ ਕਰੀਬ 11 ਕਰੋੜ ਦੀ ਜਾਇਦਾਦ ਹੈ। ਅਦਾਕਾਰਾ ਨੇ ਇਹ ਕਮਾਈ ਮਾਡਲਿੰਗ, ਇਸ਼ਤਿਹਾਰਬਾਜ਼ੀ ਤੇ ਅਦਾਕਾਰੀ ਜ਼ਰੀਏ ਕੀਤੀ ਹੈ।ਮੁੰਬਈ ‘ਚ ਬਣਾਇਆ ਸੁਫ਼ਨਿਆਂ ਦਾ ਆਲੀਸ਼ਾਨ ਘਰਪਿਛਲੇ ਕਈ ਸਾਲਾਂ ਤੋਂ ਜੈਸਮੀਨ ਭਸੀਨ ਸੁਫ਼ਨਿਆਂ ਦੇ ਸ਼ਹਿਰ ਮੁੰਬਈ ‘ਚ ਰਹਿ ਰਹੀ ਹੈ। ਹਾਲਾਂਕਿ ਇਕ ਸਮਾਂ ਸੀ ਜਦੋਂ ਉਹ ਸ਼ਹਿਰ ‘ਚ ਕਿਰਾਏ ਦੇ ਮਕਾਨ ‘ਚ ਰਹਿੰਦੀ ਸੀ।

ਅੱਜ ਉਹ ਮੁੰਬਈ ‘ਚ ਇਕ ਆਲੀਸ਼ਾਨ ਫਲੈਟ ਦੀ ਮਾਲਕਨ ਹੈ। ਅਦਾਕਾਰਾ ਨੇ ਇਹ ਘਰ ਸਾਲ 2021 ‘ਚ ਖਰੀਦਿਆ ਸੀ। ਇਸ ਤੋਂ ਇਲਾਵਾ ਉਸ ਦਾ ਆਪਣੇ ਗ੍ਰਹਿ ਸ਼ਹਿਰ ਕੋਟਾ ‘ਚ ਵੀ ਇਕ ਆਲੀਸ਼ਾਨ ਘਰ ਵੀ ਹੈ, ਜਿਸ ‘ਚ ਉਸ ਦਾ ਪੂਰਾ ਪਰਿਵਾਰ ਰਹਿੰਦਾ ਹੈ।

ਲਗਜ਼ਰੀ ਗੱਡੀਆਂ ਦੀ ਹੈ ਮਾਲਕ-ਜੈਸਮੀਨ ਕੋਲ ਕਈ ਲਗਜ਼ਰੀ ਗੱਡੀਆਂ ਹਨ, ਜਿਨ੍ਹਾਂ ‘ਚ ਇਕ ਔਡੀ ਤੇ ਇਕ ਬਲੂ ਕਲਰ ਮਰਸੀਡੀਜ਼ ਹੈ। ਉਸ ਨੇ ਇਹ ਗੱਡੀ ਸਾਲ 2022 ‘ਚ ਹੀ ਖਰੀਦੀ ਸੀ। ਇਸ ਦੀਆਂ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।

Add a Comment

Your email address will not be published. Required fields are marked *