ਆਲੀਆ ਭੱਟ ਤੇ ਰਣਬੀਰ ਕਪੂਰ ਦੀ ਛੋਟੀ ਬੱਚੀ ਨੂੰ ਮਿਲਣਾ ਨਹੀਂ ਹੋਵੇਗਾ ਸੌਖਾ, ਕੱਪਲ ਨੇ ਰੱਖੀਆਂ ਇਹ ਸ਼ਰਤਾਂ

ਮੁੰਬਈ – 6 ਨਵੰਬਰ ਨੂੰ ਆਲੀਆ ਭੱਟ ਤੇ ਰਣਬੀਰ ਕਪੂਰ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ। ਬੇਬੀ ਗਰਲ ਦੇ ਆਉਣ ਨਾਲ ਰਣਬੀਰ-ਆਲੀਆ ਦੀ ਜ਼ਿੰਦਗੀ ’ਚ ਖ਼ੁਸ਼ੀਆਂ ਦੁੱਗਣੀਆਂ ਹੋ ਗਈਆਂ ਹਨ। ਆਲੀਆ ਹਸਪਤਾਲ ਤੋਂ ਡਿਸਚਾਰਜ ਹੋ ਕੇ ਘਰ ਪਹੁੰਚ ਚੁੱਕੀ ਹੈ। ਉਥੇ ਪ੍ਰਸ਼ੰਸਕ ਕੱਪਲ ਦੀ ਬੇਬੀ ਗਰਲ ਦੀ ਇਕ ਝਲਕ ਪਾਉਣ ਨੂੰ ਬੇਕਰਾਰ ਬੈਠੇ ਹਨ ਪਰ ਉਨ੍ਹਾਂ ਦੀ ਝਲਕ ਪਾਉਣ ਲਈ ਬੇਤਾਬ ਲੋਕਾਂ ਲਈ ਇਕ ਖ਼ਬਰ ਆ ਰਹੀ ਹੈ।

ਆਲੀਆ ਤੇ ਰਣਬੀਰ ਕਪੂਰ ਦੀ ਬੇਬੀ ਗਰਲ ਨੂੰ ਮਿਲਣਾ ਸੌਖਾ ਨਹੀਂ ਹੈ ਕਿਉਂਕਿ ਕੱਪਲ ਨੇ ਨੰਨ੍ਹੀ ਪਰੀ ਨੂੰ ਮਿਲਣ ਵਾਲਿਆਂ ਲਈ ਕੁਝ ਸ਼ਰਤਾਂ ਰੱਖੀਆਂ ਹਨ। 10 ਨਵੰਬਰ ਨੂੰ ਆਲੀਆ ਭੱਟ ਹਸਪਤਾਲ ਤੋਂ ਡਿਸਚਾਰਜ ਹੋ ਕੇ ਘਰ ਆ ਚੁੱਕੀ ਹੈ। ਜਿਵੇਂ ਹੀ ਪਾਪਾਰਾਜ਼ੀ ਨੂੰ ਪਤਾ ਲੱਗਾ ਕਿ ਆਲੀਆ ਹਸਪਤਾਲ ਤੋਂ ਨਿਕਲਣ ਵਾਲੀ ਹੈ, ਉਸ ਨੂੰ ਕੈਮਰੇ ’ਚ ਕੈਦ ਕਰਨ ਵਾਲਿਆਂ ਦੀ ਭੀੜ ਜਮ੍ਹਾ ਹੋ ਗਈ। ਕਈ ਪਾਪਾਰਾਜ਼ੀ ਨੂੰ ਅਦਾਕਾਰਾ ਦੀ ਕਾਰ ਦਾ ਪਿੱਛਾ ਕਰਦਿਆਂ ਵੀ ਦੇਖਿਆ ਗਿਆ।

ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕਈ ਤਸਵੀਰਾਂ ਵੀ ਵਾਇਰਲ ਹੋਈਆਂ, ਜਿਨ੍ਹਾਂ ’ਚ ਕਿਹਾ ਗਿਆ ਕਿ ਇਹ ਰਣਬੀਰ-ਆਲੀਆ ਦੀ ਧੀ ਦੀ ਤਸਵੀਰ ਹੈ ਪਰ ਇਹ ਨਕਲੀ ਨਕਲੀ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ’ਚ ਰੱਖਦਿਆਂ ਕਪੂਰ ਤੇ ਭੱਟ ਪਰਿਵਾਰ ਨੇ ਬੇਬੀ ਗਰਲ ਲਈ ਕੁਝ ਨਿਯਮ ਬਣਾਏ ਹਨ। ਰਿਪੋਰਟ ਮੁਤਾਬਕ ਕਪੂਰ ਤੇ ਭੱਟ ਪਰਿਵਾਰ ਆਪਣੀ ਲਿਟਲ ਪ੍ਰਿੰਸਿਜ਼ ਨੂੰ ਪਾਪਾਰਾਜ਼ੀ ਦੇ ਕੈਮਰੇ ਦੇ ਸਾਹਮਣੇ ਨਹੀਂ ਲਿਆਉਣਾ ਚਾਹੁੰਦੇ ਹਨ। ਉਹ ਨਹੀਂ ਚਾਹੁੰਦੇ ਹਨ ਕਿ ਕੋਈ ਉਨ੍ਹਾਂ ਦੀ ਧੀ ਦੀ ਤਸਵੀਰ ਕਲਿੱਕ ਕਰੇ। ਆਲੀਆ ਤੇ ਰਣਬੀਰ ਨੇ ਆਪਣੀ ਪ੍ਰਿੰਸਿਜ਼ ਨੂੰ ਮਿਲਣ ਵਾਲਿਆਂ ਲਈ ਨੋ-ਪਿਕਚਰਜ਼ ਗਾਈਡਲਾਈਨ ਬਣਾਈ ਹੈ। ਯਾਨੀ ਜੋ ਵੀ ਆਲੀਆ ਭੱਟ ਦੀ ਬੇਬੀ ਨੂੰ ਮਿਲਣ ਜਾਏਗਾ, ਉਸ ਨੂੰ ਬੱਚੀ ਦੀਆਂ ਤਸਵੀਰਾਂ ਖਿੱਚਣ ਦੀ ਪਰਮਿਸ਼ਨ ਨਹੀਂ ਹੋਵੇਗੀ।

ਆਲੀਆ ਭੱਟ ਤੇ ਰਣਬੀਰ ਕਪੂਰ ਦੀ ਧੀ ਨੂੰ ਮਿਲਣ ਵਾਲਿਆਂ ਨੂੰ ਕੋਵਿਡ ਨੈਗੇਟਿਵ ਸਰਟੀਫਿਕੇਟ ਵੀ ਦਿਖਾਉਣਾ ਪਵੇਗਾ ਕਿਉਂਕਿ ਛੋਟੇ ਬੱਚਿਆਂ ਨੂੰ ਵਾਇਰਸ ਹੋਣ ਦਾ ਖ਼ਤਰਾ ਰਹਿੰਦਾ ਹੈ। ਬੇਬੀ ਗਰਲ ਦੀ ਹੈਲਥ ਨੂੰ ਧਿਆਨ ’ਚ ਰੱਖਦਿਆਂ ਰਣਬੀਰ ਕਪੂਰ ਤੇ ਆਲੀਆ ਭੱਟ ਨੇ ਇਹ ਫ਼ੈਸਲਾ ਲਿਆ ਹੈ। ਆਲੀਆ-ਰਣਬੀਰ ਨੇ ਮੀਡੀਆ ਤੇ ਦੋਸਤਾਂ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਤਕ ਉਨ੍ਹਾਂ ਦੀ ਧੀ ਇਕ ਸਾਲ ਦੀ ਨਾ ਹੋ ਜਾਵੇ, ਉਦੋਂ ਤਕ ਉਹ ਇਨ੍ਹਾਂ ਨਿਯਮਾਂ ਦਾ ਪਾਲਨ ਕਰਨ।

Add a Comment

Your email address will not be published. Required fields are marked *