ਰਿੰਕੂ ਸਿੰਘ ਨੂੰ ਪ੍ਰਸ਼ੰਸਕ ਨੇ ਕਿਹਾ ‘ਬੱਚਾ’, ਅੱਗਿਓਂ ਕਿੰਗ ਖਾਨ ਨੇ ਦਿੱਤਾ ਮੂੰਹ ਤੋੜਵਾਂ ਜਵਾਬ

ਰਿੰਕੂ ਸਿੰਘ ਆਈ.ਪੀ.ਐੱਲ. 2023 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਸਟਾਰ ਖਿਡਾਰੀਆਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਦੀ ਬੱਲੇਬਾਜ਼ੀ ਦੇ ਹੁਨਰ ਦੇ ਸਿਰਫ਼ ਆਮ ਲੋਕ ਹੀ ਨਹੀਂ ਸਗੋਂ ਕੇ.ਕੇ.ਆਰ. ਦੇ ਸਹਿ-ਮਾਲਕ ਅਤੇ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਵੀ ਫੈਨ ਹਨ। ਹਾਲ ਹੀ ‘ਚ ਜਦੋਂ ਇਕ ਟਵਿੱਟਰ ਯੂਜ਼ਰ ਨੇ ਰਿੰਕੂ ਨੂੰ ਕੇ.ਕੇ.ਆਰ. ਦਾ ਬੱਚਾ ਕਿਹਾ ਤਾਂ ਸ਼ਾਹਰੁਖ ਖਾਨ ਨੇ ਇਸ ‘ਤੇ ਅਜਿਹਾ ਜਵਾਬ ਦਿੱਤਾ, ਜੋ ਕਿ ਹੁਣ ਕਾਫ਼ੀ ਵਾਇਰਲ ਹੋ ਰਿਹਾ ਹੈ। ਦਰਅਸਲ Ask SRK ਸੈਸ਼ਨ ਵਿਚ ਸ਼ਾਹਰੁਖ ਖਾਨ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਇਸ ਦੌਰਾਨ ਇੱਕ ਟਵਿੱਟਰ ਉਪਭੋਗਤਾ ਨੇ ਲਿਖਿਆ, ‘#AskSRK ਕੇ.ਕੇ.ਆਰ. ਦੇ ਬੱਚੇ ਰਿੰਕੂ ਸਿੰਘ ਦੇ ਬਾਰੇ ਵਿੱਚ ਇਕ ਸ਼ਬਦ ਵਿਚ ਕਹੋ? ਇਸ ‘ਤੇ ਸ਼ਾਹਰੁਖ ਨੇ ਜਵਾਬ ਦਿੱਤਾ, ‘ਰਿੰਕੂ ਬਾਪ ਹੈ, ਬੱਚਾ ਨਹੀਂ।’ ਸ਼ਾਹਰੁਖ ਦਾ ਇਹ ਜਵਾਬ ਲੋਕਾਂ ਨੂੰ ਕਾਫੀ ਪਸੰਦ ਆਇਆ। ਇਸ ਤੋਂ ਪਹਿਲਾਂ IPL 2023 ਦੌਰਾਨ ਵੀ ਸ਼ਾਹਰੁਖ ਖਾਨ ਨੇ ਰਿੰਕੂ ਸਿੰਘ ਦੀ ਤਾਰੀਫ਼ ਕੀਤੀ ਸੀ।

ਦੱਸ ਦੇਈਏ ਕਿ ਰਿੰਕੂ ਆਈ.ਪੀ.ਐੱਲ. 2023 ਵਿੱਚ ਕੇ.ਕੇ.ਆਰ. ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਰਹੇ। ਉਨ੍ਹਾਂ 14 ਮੈਚਾਂ ਵਿੱਚ 149.52 ਦੀ ਸਟ੍ਰਾਈਕ ਰੇਟ ਨਾਲ 474 ਦੌੜਾਂ ਬਣਾਈਆਂ, ਜਿਸ ਵਿੱਚ 4 ਅਰਧ ਸੈਂਕੜੇ ਸ਼ਾਮਲ ਹਨ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਸਭ ਤੋਂ ਪਹਿਲਾਂ ਸ਼ਾਹਰੁਖ ਖਾਨ ਅਤੇ ਦੁਨੀਆ ਦਾ ਧਿਆਨ ਆਪਣੇ ਵੱਲ ਉਦੋਂ ਖਿੱਚਿਆ, ਜਦੋਂ ਉਸਨੇ ਗੁਜਰਾਤ ਟਾਈਟਨਜ਼ (ਜੀਟੀ) ਦੇ ਯਸ਼ ਦਿਆਲ ਦੇ ਖਿਲਾਫ ਆਖਰੀ ਓਵਰ ਦੀ ਰੋਮਾਂਚਕ ਪਾਰੀ ਵਿੱਚ ਲਗਾਤਾਰ 5 ਛੱਕੇ ਜੜੇ। ਕੇ.ਕੇ.ਆਰ. ਨੂੰ 204 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਆਖਰੀ ਓਵਰ ਵਿੱਚ 29 ਦੌੜਾਂ ਦੀ ਲੋੜ ਸੀ। ਰਿੰਕੂ ਨੇ ਆਖਰੀ 5 ਗੇਂਦਾਂ ‘ਤੇ 30 ਦੌੜਾਂ ਬਣਾ ਕੇ ਟੀਮ ਨੂੰ ਮੈਚ ਜਿਤਾਇਆ ਸੀ।

Add a Comment

Your email address will not be published. Required fields are marked *