ਯਾਦ ਰੱਖਣ ਯੋਗ ਕ੍ਰਿਕਟਰ ਨਹੀਂ ਹਨ ਇਹ ਕ੍ਰਿਕਟਰ, ਮੈਥਿਊ ਹੇਡਨ ਨੇ ਕੱਢੀ ਭੜਾਸ

ਮੈਲਬਰਨ— ਆਸਟ੍ਰੇਲੀਆ ਦੇ ਦਿੱਗਜ਼ ਕ੍ਰਿਕਟਰ ਮੈਥਿਊ ਹੇਡਨ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਓਲੀ ਰਾਬਿਨਸਨ ਨੂੰ ‘ਭੁੱਲਣ ਵਾਲਾ’ ਕ੍ਰਿਕਟਰ ਕਰਾਰ ਦਿੱਤਾ ਹੈ ਜਦਕਿ ਸਾਬਕਾ ਵਿਕਟਕੀਪਰ ਇਆਨ ਹੀਲੀ ਨੇ ਉਸ ਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਹੈ। ਪਹਿਲੇ ਏਸ਼ੇਜ਼ ਟੈਸਟ ‘ਚ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਉਸਮਾਨ ਖਵਾਜਾ ਨੂੰ 141 ਦੌੜਾਂ ’ਤੇ ਆਊਟ ਕਰਨ ਤੋਂ ਬਾਅਦ ਰਾਬਿਨਸਨ ਦੀ ਸਲੈਜਿੰਗ ਲਈ ਵਿਆਪਕ ਆਲੋਚਨਾ ਹੋਈ ਸੀ। ਉਹ ਦੂਜੀ ਪਾਰੀ ‘ਚ ਟੇਲ ਐਂਡਰ ਪੈਟ ਕਮਿੰਸ ਅਤੇ ਨਾਥਨ ਲਿਓਨ ਦੀਆਂ ਵਿਕਟਾਂ ਨਹੀਂ ਲੈ ਸਕਿਆ ਕਿਉਂਕਿ ਆਸਟ੍ਰੇਲੀਆ ਨੇ ਪਹਿਲਾ ਟੈਸਟ ਦੋ ਵਿਕਟਾਂ ਨਾਲ ਜਿੱਤ ਲਿਆ ਸੀ।

ਹੇਡਨ ਨੇ ‘ਸੇਨ ਰੇਡੀਓ’ ਨੂੰ ਦੱਸਿਆ, “ਪੈਟ ਕਮਿੰਸ ਨੇ ਦੱਸਿਆ ਕਿ ਇੰਗਲੈਂਡ ਦਾ ਸਾਹਮਣਾ ਕਿਵੇਂ ਕਰਨਾ ਹੈ।” ਪੈਟ ਕਮਿੰਸ ਨੇ ਜੋ ਰੂਟ ਨੂੰ ਦੋ ਛੱਕੇ ਜੜੇ ਤਾਂ ਇਹ ਦੂਜਾ ਗੇਂਦਬਾਜ਼ (ਰਾਬਿਨਸਨ) ਆਇਆ। ਉਹ ਯਾਦ ਰੱਖਣ ਯੋਗ ਵੀ ਨਹੀਂ ਹੈ। ਉਹ 124 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟਦਾ ਹੈ, ਪਰ ਇਸ ਦਾ ਕੋਈ ਫਾਇਦਾ ਨਹੀਂ ਹੁੰਦਾ। ਹੇਡਨ ਨੇ ਰਾਬਿਨਸਨ ਦੀ ਪਛਾਣ ਕਰਨ ਤੋਂ ਵੀ ਇਨਕਾਰ ਕਰਦਿਆਂ ਕਿਹਾ, “ਓਲੀ ਰਾਬਿਨਸਨ ਕੌਣ ਹੈ, ਉਹ ਉਸ ਕਿਸਮ ਦਾ ਖਿਡਾਰੀ ਹੈ ਜਿਸ ਬਾਰੇ ਤੁਸੀਂ ਸੋਚਦੇ ਹੋ ਕਿ ਮੈਂ ਉਸ ਦੀ ਖ਼ਬਰ ਲੈਂਦਾ ਹਾਂ।”

ਦੱਸ ਦੇਈਏ ਕਿ ਓਲੀ ਰਾਬਿਨਸਨ ਨੇ ਵਿਕੇਟ ਲੈਣ ਤੋਂ ਬਾਅਦ ਖਵਾਜਾ ਨੂੰ ਗਾਲ੍ਹਾਂ ਕੱਢੀਆਂ ਸਨ ਅਤੇ ਬਾਅਦ ‘ਚ ਇਹ ਕਹਿ ਕੇ ਜਾਇਜ਼ ਠਹਿਰਾਇਆ ਸੀ ਕਿ ਰਿਕੀ ਪੋਂਟਿੰਗ ਵੀ ਅਜਿਹਾ ਹੀ ਕਰਦੇ ਸਨ। ਫਿਰ ਆਈਸੀਸੀ ਸਮੀਖਿਆ ਪੋਡਕਾਸਟ ‘ਚ, ਰਿਕੀ ਪੋਂਟਿੰਗ ਨੇ ਕਿਹਾ ਕਿ ਇੰਗਲੈਂਡ ਦੀ ਇਹ ਟੀਮ ਅਜੇ ਤੱਕ ਆਸਟ੍ਰੇਲੀਆ ਦੇ ਖ਼ਿਲਾਫ਼ ਨਹੀਂ ਖੇਡੀ ਹੈ। ਉਨ੍ਹਾਂ ਨੂੰ ਜਲਦੀ ਹੀ ਪਤਾ ਲੱਗ ਜਾਵੇਗਾ ਕਿ ਏਸ਼ੇਜ਼ ਕ੍ਰਿਕਟ ਖੇਡਣਾ ਅਤੇ ਆਸਟ੍ਰੇਲੀਆ ਦੀ ਸਰਵੋਤਮ ਟੀਮ ਖ਼ਿਲਾਫ਼ ਖੇਡਣਾ ਕਿਹੋ ਜਿਹਾ ਹੈ। ਜੇ ਉਸ ਨੇ ਪਿਛਲੇ ਇੱਕ ਹਫ਼ਤੇ ਤੋਂ ਇਹ ਨਹੀਂ ਸਿੱਖਿਆ ਹੈ, ਤਾਂ ਉਹ ਸਲੋਅ ਲਰਨਰ ਹੈ।

Add a Comment

Your email address will not be published. Required fields are marked *