ਧਰਮਿੰਦਰ ਨੇ ਪੋਤੇ ਦੇ ਵਿਆਹ ਦੀ ਡਾਂਗੋ ਨਹੀਂ ਭੇਜੀ ‘ਭੇਲੀ’, ਪਿੰਡ ਵਾਸੀ ਨਿਰਾਸ਼

ਲੁਧਿਆਣਾ : ਹਿੰਦੀ ਫਿਲਮਾਂ ਦੇ ਸਦਾ ਬਹਾਰ ਅਤੇ ਸੁਪਰ ਸਟਾਰ ਹੀ ਮੈਨ ਧਰਮਿੰਦਰ ਦਿਓਲ ਨੇ ਆਪਣੇ ਪੋਤੇ ਕਰਨ ਦਿਓਲ ਸਪੁੱਤਰ ਸੰਨੀ ਦਿਓਲ ਦੀ ਸ਼ਾਦੀ ਲੰਘੇ ਦਿਨੀਂ ਮੁੰਬਈ ’ਚ ਕੀਤੀ ਗਈ। ਇਸ ਸ਼ਾਹੀ ਵਿਆਹ ’ਚ ਦੇਸ਼ ਦੇ ਵੱਖ-ਵੱਖ ਇਲਾਕਿਆਂ ’ਚੋਂ ਧਰਮਿੰਦਰ ਦੇ ਨੇੜਲੇ ਰਿਸ਼ਤੇਦਾਰ ਸਾਕ ਸਬੰਧੀ ਅਤੇ ਦੋਸਤ ਸ਼ਾਮਲ ਹੋਏ ਸਨ ਪਰ ਜਿਹੜੀ ਧਰਮਿੰਦਰ ਦੀ ਜਨਮ ਭੂਮੀ ਪਿੰਡ ਡਾਂਗੋ ਹੈ, ਉਥੇ ਰਹਿੰਦੇ ਧਰਮਿੰਦਰ ਦੇ ਰਿਸ਼ਤੇਦਾਰ ਨੂੰ ਵਿਆਹ ਦੀਆਂ ਖਬਰਾਂ ਮੀਡੀਆ ਰਾਹੀਂ ਲੱਗੀ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਨਾ ਤਾਂ ਵਿਆਹ ਲਈ ਸੱਦਾ ਪੱਤਰ ਦਿੱਤਾ ਗਿਆ ਅਤੇ ਨਾ ਹੀ ਸ਼ਗਨਾਂ ਦੇ ਲੱਡੂ ਭੇਜੇ ਜਾਣ ਦੀ ਖ਼ਬਰ ਹੈ। ਇਸੇ ਤਰ੍ਹਾਂ ਕਰਮ ਭੂਮੀ ਸਾਹਨੇਵਾਲ ’ਚ ਲੱਡੂ ਜਾਂ ਸੁਨੇਹੇ ਆਏ ਹਨ ਜਾਂ ਨਹੀਂ, ਇਸ ਦੀ ਕੋਈ ਖ਼ਬਰ ਨਹੀਂ ਹੈ।

ਪਿੰਡ ਡਾਂਗੋ ਦੇ ਲੋਕ ਆਪਣੇ ਨਗਰ ਦੇ ਧਰਮਿੰਦਰ ਦਿਓਲ ਦਾ ਵੱਡਾ ਮਾਣ ਅਤੇ ਸਤਿਕਾਰ ਕਰਦੇ ਹਨ ਕਿ ਧਰਮਿੰਦਰ ਦਿਓਲ ਨੇ ਸਾਡੇ ਨਗਰ ਦਾ ਨਾਂ ਉੱਚਾ ਕੀਤਾ ਹੈ ਪਰ ਜਦੋਂ ਨਗਰ ਦੇ ਸਰਪੰਚ ਅੰਮ੍ਰਿਤਪਾਲ ਸਿੰਘ ਤੋਂ ਵਿਆਹ ਸਬੰਧੀ ਸੱਦਾ ਪੱਤਰ ਜਾਂ ਸ਼ਗਨਾਂ ਦੇ ਲੱਡੂ ਭੇਲੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਡੇ ਪਿੰਡ ਨਾਲ ਉਨ੍ਹਾਂ ਦਾ ਹੁਣ ਜ਼ਿਆਦਾ ਲਗਾਓ ਨਹੀਂ ਕਿਉਂਕਿ ਸਾਂਝੇ ਕਾਰਜ ਲਈ ਨਗਰ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਪਰ ਉਸ ’ਤੇ ਧਰਮਿੰਦਰ ਨੇ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਅਤੇ ਨਾ ਹੀ ਕੋਈ ਗੌਰ ਕੀਤਾ।

ਉਸ ਦਿਨ ਤੋਂ ਸਾਡੀ ਉਨ੍ਹਾਂ ਨਾਲ ਕੋਈ ਵਾਰਤਾਲਾਪ ਨਹੀਂ ਹੋਈ ਪਰ ਉਸ ਨੇ ਆਪਣੇ ਰਿਸ਼ਤੇਦਾਰ ਸ. ਬੂਟਾ ਸਿੰਘ ਨੂੰ ਟੈਲੀਫੋਨ ’ਤੇ ਵਿਆਹ ਦੀ ਇਤਲਾਹ ਆਈ ਜ਼ਰੂਰ ਦੱਸੀ ਜਾ ਰਹੀ ਹੈ ਪਰ ਅਸੀਂ ਉਸ ਦੇ ਪੋਤੇ ਦੇ ਵਿਆਹ ਦੇ ਸੱਦੇ ਪੱਤਰ ਜਾਂ ਲੱਡੂਆਂ ਲਈ ਕੋਈ ਆਸਵੰਦ ਨਹੀਂ ਸਨ।। ਚਲੋ ਫਿਰ ਵੀ ਸਾਡੇ ਪਿੰਡ ਦੇ ਪੋਤੇ ਦਾ ਵਿਆਹ ਹੋਇਆ ਹੈ। ਅਸੀਂ ਉਨ੍ਹਾਂ ਨੂੰ ਪੰਚਾਇਤ ਵੱਲੋਂ ਫਿਰ ਵੀ ਢੇਰ ਸਾਰੀਆਂ ਵਧਾਈਆਂ ਭੇਜਦੇ ਹਾਂ। 

Add a Comment

Your email address will not be published. Required fields are marked *