ਨਿਊਜ਼ੀਲੈਂਡ ’ਚ 3 ਨਕਾਬਪੋਸ਼ ਲੁਟੇਰਿਆਂ ਨੇ ਭਾਰਤਵੰਸ਼ੀ ਦੇ ਸਟੋਰ ਤੋਂ ਲੁੱਟੀਆਂਂ ਈ-ਸਿਗਰਟਾਂ

ਵੇਲਿੰਗਟਨ – ਨਿਊਜ਼ੀਲੈਂਡ ਵਿਚ ਇਕ ਭਾਰਤਵੰਸ਼ੀ ਦੇ ਸਟੋਰ ਵਿਚ 3 ਨਕਾਬਪੋਸ਼ ਲੁਟੇਰਿਆਂਂ ਨੇ ਗੱਡੀ ਮਾਰ ਕੇ 8000 ਨਿਊਜ਼ੀਲੈਂਡੀ ਡਾਲਰ ਲੁੱਟ ਲਏ। ਸੀ.ਸੀ.ਟੀ.ਵੀ. ਫੁਟੇਜ ਵਿਚ 3 ਨਕਾਬਪੋਸ਼ ਲੁਟੇਰੇ ਇਕ ਕਾਰ ਵਿਚ ਸਟੋਰ ਦੇ ਨੇੜੇ ਆਉਂਦੇ ਅਤੇ ਦੁਕਾਨ ਨੂੰ 2 ਵਾਰ ਟੱਕਰ ਮਾਰਦੇ ਦਿਖਾਈ ਦੇ ਰਹੇ ਹਨ। ਟੱਕਰ ਕਾਰਨ ਕਾਰ ਵਿਚੋਂ ਧੂੰਆਂ ਨਿਕਲਣ ਲੱਗਾ। ਫੁਟੇਜ ਵਿਚ ਤਿੰਨੋਂ ਲੁਟੇਰੇ ਉਪਰ ਦੀ ਸ਼ੈਲਫ ਤੋਂ ਕਈ ਉਤਪਾਦ ਉਠਾਉਂਦੇ ਦਿਖਾਈ ਦੇ ਰਹੇ ਹਨ।

‘ਬੂਮ ਵੇਪ ਸ਼ਾਪ’ ਦੇ ਮਾਲਕ ਪਾਵਿਕ ਪਟੇਲ ਨੇ ਦੱਸਿਆ ਕਿ ਲੁਟੇਰਿਆਂ ਨੇ ਸਭ ਤੋਂ ਮਹਿੰਗੇ ਡਿਸਪੋਜੇਬਲ ਵੇਪਸ (ਈ-ਸਿਗਰਟ) ਬ੍ਰਾਂਡ ’ਤੇ ਹੱਥ ਸਾਫ ਕੀਤਾ। ਇਸ ਤੋਂ ਇਲਾਵਾ ਦੁਕਾਨ ਦੇ ਤੋੜੇ ਗਏ ਐਲੁਮੀਨੀਅਮ ਦੇ ਦਰਵਾਜ਼ੇ ਦੀ ਕੀਮਤ 3000 ਨਿਊਜ਼ੀਲੈਂਡੀ ਡਾਲਰ ਹੈ। ਉਨ੍ਹਾਂ ਕਿਹਾ ਕਿ ਚੋਰੀ ਕਾਰਨ ਉਨ੍ਹਾਂ ਨੂੰ ਆਪਣੀ ਦੁਕਾਨ ਅਸਥਾਈ ਤੌਰ ’ਤੇ ਬੰਦ ਕਰਨ ਲਈ ਮਜਬੂਰ ਹੋਣਾ ਪਿਆ।

Add a Comment

Your email address will not be published. Required fields are marked *