ਆਸਟ੍ਰੇਲੀਆ ’ਚ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਬਰਜਿੰਦਰ ਸਿੰਘ ਦੇ ਪਰਿਵਾਰ ਨੇ ਲਾਈ ਮਦਦ ਦੀ ਗੁਹਾਰ

ਆਸਟ੍ਰੇਲੀਆ – ਆਸਟ੍ਰੇਲੀਆ ਵਿਖੇ ਵਾਪਰੇ ਸੜਕ ਹਾਦਸੇ ਵਿਚ ਪਿੰਡ ਕੰਗ ਦੇ ਵਿਅਕਤੀ ਦੀ ਮੌਤ ਹੋ ਗਈ ਹੈ। ਮੌਤ ਦੀ ਖ਼ਬਰ ਸੁਣ ਕੇ ਪਰਿਵਾਰ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਪੁੱਤਰ ਮਲਕੀਅਤ ਸਿੰਘ ਲਗਭਗ ਸਵਾ ਮਹੀਨਾ ਪਹਿਲਾਂ ਆਪਣੀ ਧੀ ਜਸ਼ਨਪ੍ਰੀਤ ਕੌਰ ਮੈਲਬੌਰਨ ਨੂੰ ਮਿਲਣ ਲਈ ਗਏ ਸਨ। 

ਜਿਸ ਦੌਰਾਨ ਉਹ ਆਪਣੇ ਚਾਰ ਹੋਰ ਸਾਥੀਆਂ ਨਾਲ ਅਸੈਪਟਨ ਵਿਖੇ ਘੁੰਮਣ ਲਈ ਗਏ ਸਨ, ਜਿਸ ਦੌਰਾਨ ਗੱਡੀ ‘ਚ ਸਵਾਰ ਪੰਜ ਜਣਿਆਂ ਨਾਲ ਦਰਦਨਾਕ ਸੜਕ ਹਾਦਸਾ ਵਾਪਰ ਗਿਆ ਸੀ ਅਤੇ ਚਾਰ ਜਣਿਆਂ ਦੀ ਮੌਕੇ ‘ਤੇ ਮੌਤ ਹੋ ਗਈ। ਗੱਡੀ ਦੇ ਡਰਾਈਵਰ ਨੇ ਵੀ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਬਲਜਿੰਦਰ ਸਿੰਘ ਕੰਗ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਅਤੇ ਪੰਜਾਬ ਸਰਕਾਰ ਪਾਸੋਂ ਬਲਜਿੰਦਰ ਸਿੰਘ ਕੰਗ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਤਾਂ ਜੋ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਯੱਦੀ ਪਿੰਡ ਕੰਗ ਵਿਖੇ ਕੀਤਾ ਜਾ ਸਕੇ। ‌

Add a Comment

Your email address will not be published. Required fields are marked *