ਵੱਡੀ ਖਬਰ: ਜਲੰਧਰ ‘ਚ ਪੁਲਸ ਤੇ ਬਦਮਾਸ਼ਾਂ ਵਿਚਾਲੇ ਹੋਈ ਫ਼ਾਇਰਿੰਗ

ਜਲੰਧਰ – ਅਰਬਨ ਅਸਟੇਟ ਦੇ ਇਕ ਗੰਦੇ ਨਾਲੇ ਨੇੜੇ 307 ਅਤੇ ਜਾਅਲੀ ਕਰੰਸੀ ਦੇ ਮਾਮਲੇ ਵਿਚ ਲੋੜੀਂਦੇ ਮੁਜਰਮ ਨੂੰ ਕਾਬੂ ਕਰਨ ਗਈ ਪੁਲਸ ਪਾਰਟੀ ‘ਤੇ ਬਦਮਾਸ਼ਾਂ ਨੇ ਗੋਲ਼ੀਆਂ ਚਲਾ ਦਿੱਤੀਆਂ। ਹਾਲਾਂਕਿ, ਜਵਾਬੀ ਕਾਰਵਾਈ ਵਿਚ ਪੁਲਸ ਵੱਲੋਂ ਚਲਾਈ ਗਈ ਗੋਲ਼ੀ ਬਦਮਾਸ਼ ਦੀ ਲੱਤ ਵਿਚ ਜਾ ਲੱਗੀ, ਜਿਸ ਤੋਂ ਬਾਅਦ ਪੁਲਸ ਨੇ ਲੁਟੇਰੇ ਨੂੰ ਕਾਬੂ ਕਰ ਲਿਆ। ਮੁਲਜ਼ਮ ਕੋਲੋਂ ਦੇਸੀ ਕੱਟਾ ਬਰਾਮਦ ਹੋਇਆ ਹੈ।

ਇਹ ਉਹੀ ਦੋਸ਼ੀ ਹੈ, ਜਿਸ ਨੇ 11 ਮਈ ਨੂੰ ਗੜ੍ਹਾ ‘ਚ ਗੋਲ਼ੀਆਂ ਚਲਾਈਆਂ। ਉਸ ਨੂੰ ਫੜਨ ਲਈ ਜਦੋਂ ਪੁਲਸ ਨੇ ਪਰਸ਼ੂਰਾਮ ਨਗਰ ‘ਚ ਘਰ ‘ਚ ਛਾਪਾ ਮਾਰਿਆ ਤਾਂ 8 ਗੁੰਡਾਗਰਦੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਇਹ ਬਦਮਾਸ਼ ਯੁਵਰਾਜ ਠਾਕੁਰ ਖੁਦ ਫਰਾਰ ਸੀ। ਪੁਲਸ ਛਾਪੇਮਾਰੀ ਵਿਚ ਇਹ ਵੀ ਸਾਹਮਣੇ ਆਇਆ ਸੀ ਕਿ ਯੁਵਰਾਜ ਠਾਕੁਰ ਜਾਅਲੀ ਕਰੰਸੀ ਦਾ ਧੰਦਾ ਵੀ ਕਰਦਾ ਸੀ। ਉਸ ਦੇ ਕਮਰੇ ‘ਚੋਂ ਪੁਲਸ ਨੇ ਪੈਸਿਆਂ ਦੀ ਛਪਾਈ ਦਾ ਸਾਰਾ ਸਾਮਾਨ ਅਤੇ ਸਿੰਗਲ ਸਾਈਡ ਨੋਟ ਵੀ ਬਰਾਮਦ ਕੀਤੇ ਸਨ। ਮੁਲਜ਼ਮ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਇਕ ਪੋਸਟ ਫੇਸਬੁੱਕ ‘ਤੇ ਸਾਂਝੀ ਕੀਤੀ ਸੀ।

Add a Comment

Your email address will not be published. Required fields are marked *