ਪੰਜਾਬ ‘ਚ ਪਰੌਂਠਿਆਂ ਦੀ ਥਾਂ ਲੈਣ ਲੱਗੀ ਬਰਿਆਨੀ ; ਹਰ ਮਿੰਟ 200 ਲੋਕ ਕਰਦੇ ਹਨ ਆਰਡਰ

ਜਲੰਧਰ – ਮੁਗਲ ਕਾਲ ਤੋਂ ਚੱਲੀ ਆ ਰਹੀ ਬਰਿਆਨੀ ਨੇ ਹੁਣ ਪੰਜਾਬ ਵਿਚ ਪੰਜਾਬੀ ਭੋਜਨ ਦਾਲ-ਪਰੌਂਠੇ ਦੀ ਥਾਂ ਲੈਣੀ ਸ਼ੁਰੂ ਕਰ ਦਿੱਤੀ ਹੈ। ਸਰਵੇ ਮੁਤਾਬਕ ਪੂਰੇ ਦੇਸ਼ ’ਚ ਹਰ ਮਿੰਟ ’ਚ 200 ਲੋਕ ਬਰਿਆਨੀ ਆਰਡਰ ਕਰਦੇ ਹਨ। ਪੰਜਾਬ ਵਿਚ ਬੇਸ਼ੱਕ ਇਹ ਗਿਣਤੀ ਘੱਟ ਹੈ ਪਰ ਪਰੌਂਠਿਆਂ ਤੋਂ ਵੱਧ ਹੈ। ਦੇਸ਼ ਦੇ ਚੋਟੀ ਦੇ 10 ਸ਼ੈੱਫਾਂ ‘ਚੋਂ ਇੱਕ ਹਰਪਾਲ ਸਿੰਘ ਸੋਖੀ ਨੇ ਸੋਮਵਾਰ ਚੰਡੀਗੜ੍ਹ ਵਿੱਚ ਆਪਣੀ ਕਿਤਾਬ ‘ਦਿ ਬਰਿਆਨੀ ਲੀਡਰ’ ਲਾਂਚ ਕੀਤੀ। ਇਸ ਵਿਚ ਉਨ੍ਹਾਂ ਕੁਕਿੰਗ ਨੂੰ ਕਲਾ ਅਤੇ ਵਿਗਿਆਨ ਦੇ ਨਾਲ-ਨਾਲ ਪ੍ਰਬੰਧਨ ਨਾਲ ਵੀ ਜੋੜਿਆ ਹੈ।

ਦੇਸ਼ ਦੀਆਂ ਮਸ਼ਹੂਰ ਫੂਡ ਡਿਲੀਵਰੀ ਕੰਪਨੀਆਂ ਜ਼ੋਮੈਟੋ, ਸਵਿਗੀ ਅਤੇ ਹੋਰਾਂ ’ਤੇ ਕੀਤੇ ਗਏ ਸਰਵੇ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਬਰਿਆਨੀ ਹੁਣ ਫੂਡ ਡਿਲੀਵਰੀ ’ਚ ਬਾਦਸ਼ਾਹ ਬਣ ਰਹੀ ਹੈ। ਸੋਖੀ ਨੇ ਦੱਸਿਆ ਕਿ ਭਾਵੇਂ ਮੁਗਲ ਰਾਜ ਦੇ ਸਮੇਂ ਤੋਂ ਹੀ ਬਰਿਆਨੀ ਦਾ ਰੁਝਾਨ ਸੀ ਪਰ ਹੁਣ ਬਦਲੇ ਹੋਏ ਦੌਰ ’ਚ ਬਰਿਆਨੀ ਨੇ ਡਿਲੀਵਰੀ ਫੂਡ ’ਚ ਚੋਟੀ ’ਤੇ ਆਪਣੀ ਥਾਂ ਬਣਾ ਲਈ ਹੈ।

ਬਰਿਆਨੀ ਦੀ ਵਿਕਰੀ ਵਿੱਚ ਆਏ ਉਛਾਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸਲ ਵਿੱਚ ਇਸ ਵਿੱਚ ਪਾਏ ਜਾਣ ਵਾਲੇ ਪੰਜਾਬੀ ਮਸਾਲੇ ਇਸ ਦੀ ਪੌਸ਼ਟਿਕਤਾ ਨੂੰ ਵਧਾਉਂਦੇ ਹਨ। ਇਸ ਵਿਚ ਸ਼ਾਮਲ ਕਈ ਚੀਜ਼ਾਂ ਨੇ ਇਸ ਦੀ ਪਛਾਣ ਬਰਿਆਨੀ ਵਜੋਂ ਕੀਤੀ ਹੈ। ਪੰਜਾਬ ਵਿੱਚ ਚੌਲਾਂ ਦੇ ਉਤਪਾਦਨ ਵਿਚ ਵਾਧੇ ਨੇ ਬਰਿਆਨੀ ਦੇ ਵਾਧੇ ਵਿਚ ਯੋਗਦਾਨ ਪਾਇਆ ਹੈ। ਸੋਖੀ ਅਨੁਸਾਰ ਇਸ ਦੇ ਬਾਵਜੂਦ ਪੰਜਾਬ ’ਚ ਪਰੌਂਠੇ ਦਾ ਆਪਣਾ ਹੀ ਸਵਾਦ ਹੈ ਪਰ ਉਹ ਡਿਲੀਵਰੀ ਫੂਡ ’ਚ ਪਛੜ ਰਿਹਾ ਹੈ। ਉਨ੍ਹਾਂ ਆਪਣੀ ਪੁਸਤਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਬਰਿਆਨੀ ਨੂੰ ਪਕਾਉਣ ਅਤੇ ਪਰੋਸਣ ਦੀ ਕਲਾ ’ਤੇ ਹੈ।

Add a Comment

Your email address will not be published. Required fields are marked *