ਪ੍ਰਕਾਸ਼ ਪੂਰਬ ਅਤੇ ਮੀਰੀ-ਪੀਰੀ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਿਤ ਸਮਾਗਮ

ਔਕਲੈਂਡ-: ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਅਤੇ ਮੀਰੀ-ਪੀਰੀ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਿਤ ਸਮਾਗਮ ਔਕਲੈਂਡ ਵਿਖੇ ਕਰਵਾਏ ਜਾ ਰਹੇ ਹਨ। ਇਹ ਮਹਾਨ ਗੁਰਮਿਤ ਸਮਾਗਮ 70, ਟਾਕਾਨੀਨੀ ਸਕੂਲ ਰੋਡ, ਟਾਕਾਨੀਨੀ, ਔਕਲੈਂਡ ਵਿਖੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਸਥਾਨ ਤੇ ਮਿਤੀ 01 ਜੁਲਾਈ ਤੋਂ 09 ਜੁਲਾਈ ਤੱਕ ਚੱਲਣਗੇ। ਇਸ ਸਮਾਗਮ ਵਿੱਚ ਗਿਆਨੀ ਪਿੰਦਰਪਾਲ ਸਿੰਘ ਜੀ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਆਪਣੇ ਗੁਰਮਿਤ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਵੱਲੋਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ। 1 ਜਲਾਈ ਤੋਂ 9 ਜੁਲਾਈ ਤੱਕ ਚੱਲਣ ਵਾਲੇ ਇਹਨਾਂ ਮਹਾਨ ਗੁਰਮਿਤ ਸਮਾਗਮਾਂ ਦਾ ਸਮਾਂ ਪੋਸਟਰ ਅਨੁਸਾਰ ਦਿੱਤਾ ਗਿਆ ਹੈ। ਸਾਰੇ ਸਿੱਖ ਭਾਈਚਾਰੇ ਅਤੇ ਨਿਊਜ਼ੀਲੈਂਡ ਸਥਾਨਕ ਵਾਸੀਆਂ ਨੂੰ ਇਸ ਮਹਾਨ ਗੁਰਮਿਤ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦੇ ਹਾਂ। ਵਧੇਰੇ ਜਾਣਕਾਰੀ ਲਈ ਤੁਸੀ ਦਲਜੀਤ ਸਿੰਘ ਜੀ (021 803 512) ਅਤੇ ਡਾ. ਇੰਦਰਪਾਲ ਸਿੰਘ ਜੀ ( 021 372 921) ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।

Add a Comment

Your email address will not be published. Required fields are marked *