ਸੰਨੀ ਦਿਓਲ ਦਾ ਪੁੱਤਰ ਕਰਨ ਚੜ੍ਹਿਆ ਘੋੜੀ, ਪੋਤੇ ਦੀ ਬਰਾਤ ’ਚ ਨੱਚੇ ਧਰਮਿੰਦਰ

ਮੁੰਬਈ – ਆਖਰਕਾਰ ਉਹ ਪਲ ਆ ਗਿਆ ਹੈ, ਜਿਸ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਸੰਨੀ ਦਿਓਲ ਦਾ ਲਾਡਲਾ ਪੁੱਤ ਕਰਨ ਦਿਓਲ ਅੱਜ ਆਪਣੀ ਪ੍ਰੇਮਿਕਾ ਦ੍ਰੀਸ਼ਾ ਆਚਾਰੀਆ ਨਾਲ ਵਿਆਹ ਦੇ ਬੰਧਨ ’ਚ ਬੱਝਣ ਜਾ ਰਿਹਾ ਹੈ। ਕਰਨ ਆਪਣੀ ਲਾੜੀ ਨੂੰ ਲੈਣ ਲਈ ਘੋੜੀ ’ਤੇ ਸਵਾਰ ਹੋ ਕੇ ਰਵਾਨਾ ਹੋਇਆ ਹੈ। ਸੰਨੀ ਦੇ ਲਾਡਲੇ ਕਰਨ ਦੀ ਬਰਾਤ ਨਿਕਲਣੀ ਸ਼ੁਰੂ ਹੋ ਗਈ ਹੈ। ਕਰਨ ਲਾੜੇ ਦੇ ਰੂਪ ’ਚ ਕਾਫੀ ਖ਼ੂਬਸੂਰਤ ਲੱਗ ਰਹੇ ਹਨ। ਕਰੀਮ ਰੰਗ ਦੀ ਸ਼ੇਰਵਾਨੀ ਤੇ ਮੈਚਿੰਗ ਪੱਗ ’ਚ ਕਰਨ ਦਿਓਲ ਕਿਸੇ ਰਾਜਕੁਮਾਰ ਤੋਂ ਘੱਟ ਨਹੀਂ ਲੱਗ ਰਹੇ ਹਨ।

ਕਰਨ ਦਿਓਲ ਦੀ ਬਰਾਤ ਨਾਲ ਪੂਰਾ ਦਿਓਲ ਪਰਿਵਾਰ ਰਵਾਨਾ ਹੋ ਗਿਆ ਹੈ। ਪੋਤੇ ਦੇ ਵਿਆਹ ’ਚ ਸ਼ਾਮਲ ਹੋਣ ਲਈ ਦਾਦਾ ਧਰਮਿੰਦਰ ਵੀ ਪਹੁੰਚ ਚੁੱਕੇ ਹਨ। ਭੂਰੇ ਰੰਗ ਦਾ ਸੂਟ ਤੇ ਸਿਰ ’ਤੇ ਪੱਗ ਪਹਿਨੇ ਧਰਮਿੰਦਰ ਹੈਂਡਸਮ ਹੰਗ ਲੱਗ ਰਹੇ ਹਨ। ਲਾੜੇ ਦੇ ਪਿਤਾ ਯਾਨੀ ਸੰਨੀ ਦਿਓਲ ਇਸ ਸਮੇਂ ਸਭ ਤੋਂ ਖ਼ੁਸ਼ ਹਨ ਕਿਉਂਕਿ ਉਨ੍ਹਾਂ ਦਾ ਪਿਆਰਾ ਪੁੱਤਰ ਕਰਨ ਅੱਜ ਉਨ੍ਹਾਂ ਦੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਿਹਾ ਹੈ। ਸੰਨੀ ਦਿਓਲ ਨੇ ਆਪਣੇ ਪੁੱਤਰ ਦੇ ਵਿਆਹ ’ਚ ਹਰੇ ਤੇ ਚਿੱਟੇ ਰੰਗ ਦੀ ਸ਼ੇਰਵਾਨੀ ਪਹਿਨੀ ਹੈ। ਪੋਤੇ ਕਰਨ ਦੇ ਵਿਆਹ ’ਚ ਦਾਦਾ ਧਰਮਿੰਦਰ ਦਾ ਟਸ਼ਨ ਦੇਖਣ ਵਾਲਾ ਹੈ। ਕਰਨ ਦੇ ਵਿਆਹ ’ਚ ਧਰਮਿੰਦਰ ਨੇ ਖੂਬ ਡਾਂਸ ਕੀਤਾ। ਢੋਲ ’ਤੇ ਡਾਂਸ ਕਰਦਿਆਂ ਧਰਮਿੰਦਰ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਤੁਹਾਡਾ ਮਨ ਖ਼ੁਸ਼ ਹੋ ਜਾਵੇਗਾ।

Add a Comment

Your email address will not be published. Required fields are marked *