ਕਿਮ ਕਾਰਦਾਸ਼ੀਅਨ ਤੇ ਕਾਨਿਆ ਵੈਸਟ ਦਾ ਹੋਇਆ ਤਲਾਕ, ਪਤਨੀ ਤੇ ਬੱਚਿਆਂ ਲਈ ਹਰ ਮਹੀਨੇ ਦੇਵੇਗਾ 1.62 ਕਰੋੜ ਰੁਪਏ

ਨਵੀਂ ਦਿੱਲੀ : ਹਾਲੀਵੁੱਡ ਰੈਪਰ ਕਾਨਿਆ ਵੈਸਟ ਅਤੇ ਰਿਐਲਿਟੀ ਟੀ. ਵੀ. ਸਟਾਰ ਕਿਮ ਕਾਰਦਾਸ਼ੀਅਨ ਵਿਚਕਾਰ ਤਲਾਕ ਦਾ ਸਮਝੌਤਾ ਪੂਰਾ ਹੋ ਗਿਆ ਹੈ। ਸਮਝੌਤੇ ਦੇ ਹਿੱਸੇ ਵਜੋਂ ਕਾਨਿਆ ਵੈਸਟ ਕਿਮ ਕਾਰਦਾਸ਼ੀਅਨ ਨੂੰ ਬੱਚਿਆਂ ਦੇ ਖ਼ਰਚਿਆਂ ਲਈ $200,000  ਯਾਨੀਕਿ 1 ਕਰੋੜ 62 ਲੱਖ ਰੁਪਏ ਪ੍ਰਤੀ ਮਹੀਨਾ ਅਦਾ ਕਕਨਗੇ। ਅਦਾਲਤ ਦੇ ਦਸਤਾਵੇਜ਼ਾਂ ‘ਚ ਕਿਹਾ ਗਿਆ ਹੈ ਕਿ ਸਾਬਕਾ ਜੋੜੇ ਨੂੰ ਉਨ੍ਹਾਂ ਦੇ ਚਾਰ ਬੱਚਿਆਂ ਦੀ ਸਾਂਝੀ ਕਸਟਡੀ ਮਿਲੇਗੀ।

ਚੁੱਕਣਾ ਪਵੇਗਾ ਬੱਚਿਆਂ ਦਾ ਸਾਰਾ ਖ਼ਰਚਾ

PunjabKesari


ਆਪਣੇ ਚਾਰ ਬੱਚਿਆਂ ਦੇ ਰਹਿਣ-ਸਹਿਣ ਦੇ ਖ਼ਰਚੇ ਤੋਂ ਇਲਾਵਾ, ਕਾਨਿਆ ਉਨ੍ਹਾਂ ਦੀ ਪੜ੍ਹਾਈ ਦੇ ਖ਼ਰਚੇ ਦੇ 50 ਪ੍ਰਤੀਸ਼ਤ ਦੀ ਜ਼ਿੰਮੇਵਾਰੀ ਚੁੱਕੇਗਾ। ਦੋਵਾਂ ਦੇ ਬੱਚਿਆਂ ਦੀ ਉਮਰ 3 ਤੋਂ 9 ਸਾਲ ਦੇ ਵਿਚਕਾਰ ਹੈ। ਹੁਣ ਜੇਕਰ ਕਦੇ ਵੀ ਦੋਵਾਂ ਵਿਚਕਾਰ ਚਾਰ ਬੱਚਿਆਂ ‘ਚੋਂ ਕਿਸੇ ਇੱਕ ਨੂੰ ਲੈ ਕੇ ਕੋਈ ਝਗੜਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਸਮਝੌਤੇ ਅਨੁਸਾਰ ਸਾਲਸੀ ‘ਚ ਹਾਜ਼ਰ ਹੋਣਾ ਪਵੇਗਾ। ਹਾਲਾਂਕਿ, ਜੇਕਰ ਉਨ੍ਹਾਂ ‘ਚੋਂ ਇੱਕ ਹਿੱਸਾ ਲੈਣ ‘ਚ ਅਸਫ਼ਲ ਰਹਿੰਦਾ ਹੈ ਤਾਂ ਦੂਜੀ ਧਿਰ ਫ਼ੈਸਲਾ ਲੈਣ ਵਾਲੀ ਬਣ ਜਾਂਦੀ ਹੈ।

ਸਾਲ 2014 ‘ਚ ਕਰਵਾਇਆ ਸੀ ਦੋਹਾਂ ਨੇ ਵਿਆਹ
ਜਿੱਥੋਂ ਤੱਕ ਜਾਇਦਾਦ ਦਾ ਸਵਾਲ ਹੈ, ਇਸ ਦੀ ਵੰਡ ਕਾਨਿਆ ਅਤੇ ਕਿਮ ਦੇ ਵਿਆਹ ਤੋਂ ਪਹਿਲਾਂ ਦੇ ਸਮਝੌਤੇ ਦੇ ਅਨੁਸਾਰ ਹੈ। ਕਿਮ ਕਾਰਦਾਸ਼ੀਅਨ ਅਤੇ ਕਾਨਿਆ ਵੈਸਟ ਨੇ ਦੋ ਸਾਲ ਡੇਟ ਕਰਨ ਤੋਂ ਬਾਅਦ ਸਾਲ 2014 ‘ਚ ਇੱਕ-ਦੂਜੇ ਨਾਲ ਧੂਮ-ਧਾਮ ਨਾਲ ਵਿਆਹ ਕਰਵਾਇਆ ਸੀ। ਇਸ ਦੇ ਨਾਲ ਹੀ ਵਿਆਹ ਦੇ ਸੱਤ ਸਾਲ ਬਾਅਦ ਸਾਲ 2021 ‘ਚ ਕਿਮ ਨੇ ਤਲਾਕ ਲਈ ਪਟੀਸ਼ਨ ਦਾਇਰ ਕੀਤੀ ਸੀ।

ਕਿਮ ਨੂੰ ਲੈ ਕੇ ਕਾਨੇ ਵੈਸਟ ਦਾ ਇਹ ਬਿਆਨ ਚਰਚਾ ‘ਚ ਰਿਹਾ
ਦੱਸ ਦਈਏ ਕਿ ਪਿਛਲੇ ਮਹੀਨੇ ਅਕਤੂਬਰ ‘ਚ ਕਾਨਿਆ ਵੈਸਟ ਨੇ ਕਿਮ ਕਾਰਦਾਸ਼ੀਅਨ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਸੀ, ਜਿਸ ਦੀ ਕਾਫ਼ੀ ਚਰਚਾ ਹੋਈ ਸੀ। ਦਰਅਸਲ, ਕਾਨਿਆ ਵੈਸਟ ਨੇ ਪੀਅਰਸ ਮੋਰਗਨ ਨਾਲ ਇੰਟਰਵਿਊ ਦੌਰਾਨ ਕਿਹਾ, ‘ਮੈਂ ਉਸ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਲਈ ਪਿਆਰ ਕਰਾਂਗਾ। ਮੈਂ ਹਰ ਔਖੇ ਸਮੇਂ ‘ਚ ਉਨ੍ਹਾਂ ਦੀ ਰੱਖਿਆ ਕਰਾਂਗਾ।’ ਇਸ ਤਰ੍ਹਾਂ ਕਾਨੇ ਦੇ ਬੋਲਾਂ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਦਿਲ ‘ਚ ਕਿਮ ਲਈ ਹਮੇਸ਼ਾ ਪਿਆਰ ਰਹੇਗਾ।

Add a Comment

Your email address will not be published. Required fields are marked *