ਭਾਰਤ ਦੇ ‘ਸਟੀਲ ਮੈਨ’ ਜਮਸ਼ੈਦ ਜੇ ਇਰਾਨੀ ਦਾ ਦੇਹਾਂਤ

ਵੀਂ ਦਿੱਲੀ, 1 ਨਵੰਬਰ

ਟਾਟਾ ਸਟੀਲ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ ਤੇ ਭਾਰਤ ਦੇ ‘ਸਟੀਲ ਮੈਨ ’ਵੱਜੋਂ ਜਾਣੇ ਜਾਣ ਵਾਲੇ ਜਮਸ਼ੈਦ ਜੇ ਇਰਾਨੀ ਦਾ ਲੰਘੀ ਰਾਤ ਜਮਸ਼ੈਦਪੁਰ ’ਚ ਦੇਹਾਂਤ ਹੋ ਗਿਆ। ਉਹ 86 ਸਾਲਾਂ ਦੇ ਸਨ। ਟਾਟਾ ਸਟੀਲ ਨੇ ਇਰਾਨੀ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਇਰਾਨੀ ਚਾਰ ਦਹਾਕਿਆਂ ਤੋਂ ਵੀ ਵੱਧ ਸਮਾਂ ਟਾਟਾ ਸਟੀਲ ਨਾਲ ਜੁੜੇ ਰਹੇ। ਉਹ 43 ਸਾਲ ਸੇਵਾਵਾਂ ਨਿਭਾਅ ਕੇ ਜੂਨ 2011 ’ਚ ਟਾਟਾ ਸਟੀਲ ਦੇ ਬੋਰਡ ਤੋਂ ਸੇਵਾਮੁਕਤ ਹੋਏ। ਟਾਟਾ ਸਟੀਲ ਨੇ ਇੱਕ ਬਿਆਨ ’ਚ ਕਿਹਾ, ‘ਭਾਰਤ ਦੇ ‘ਸਟੀਲ ਮੈਨ’ ਦਾ ਦੇਹਾਂਤ ਹੋ ਗਿਆ ਹੈ। ਬਹੁਤ ਦੁਖ ਨਾਲ ਟਾਟਾ ਸਟੀਲ ਪਦਮ ਭੂਸ਼ਨ ਡਾ. ਜਮਸ਼ੈਦ ਜੇ ਇਰਾਨੀ ਦੇ ਦੇਹਾਂਤ ਦੀ ਸੂਚਨਾ ਦੇ ਰਹੀ ਹੈ।’ ਉਨ੍ਹਾਂ ਦਾ ਦੇਹਾਂਤ 31 ਅਕਤੂਬਰ 2022 ਨੂੰ ਰਾਤ 10 ਵਜੇ ਜਮਸ਼ੇਦਪੁਰ ਦੇ ਟੀਐੱਚਐੱਮ (ਟਾਟਾ ਹਸਪਤਾਲ) ’ਚ ਹੋਇਆ। ਉਹ 1968 ’ਚ ‘ਟਾਟਾ ਆਇਰਨ ਐਂਡ ਸਟੀਲ ਕੰਪਨੀ’ (ਹੁਣ ਟਾਟਾ ਸਟੀਲ) ’ਚ ਸ਼ਾਮਲ ਹੋਣ ਲਈ ਭਾਰਤ ਮੁੜ ਆਏ ਸਨ।

Add a Comment

Your email address will not be published. Required fields are marked *