1960-70 ਦੇ ਦਹਾਕੇ ਦੀ ਮਸ਼ਹੂਰ ਗਾਇਕਾ ਸ਼ਾਰਦਾ ਰਾਜਨ ਦਾ ਦਿਹਾਂਤ

ਮੁੰਬਈ – ਹਿੰਦੀ ਫ਼ਿਲਮ ‘ਸੂਰਜ’ (1966) ਦੇ ਗੀਤ ‘ਤਿਤਲੀ ਉੜੀ’ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੀ ਗਾਇਕਾ ਸ਼ਾਰਦਾ ਦਾ ਬੁੱਧਵਾਰ ਨੂੰ ਉਨ੍ਹਾਂ ਦੇ ਘਰ ’ਤੇ ਦਿਹਾਂਤ ਹੋ ਗਿਆ। ਗਾਇਕਾ ਦੀ ਧੀ ਸੁਧਾ ਮਦੇਰਿਆ ਨੇ ਦੱਸਿਆ ਕਿ ਉਹ ਕੈਂਸਰ ਨਾਲ ਜੂਝ ਰਹੀ ਸੀ। ਸ਼ਾਰਦਾ 89 ਸਾਲ ਦੀ ਸੀ। ਮਦੇਰਿਆ ਨੇ ਆਪਣੀ ਮਾਂ ਦੇ ਦਿਹਾਂਤ ਦੀ ਸੂਚਨਾ ਪਹਿਲਾਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ। ਸ਼ਾਰਦਾ ਰਾਜਨ 1960 ਤੇ 1970 ਦੇ ਦਹਾਕੇ ’ਚ ਹਿੰਦੀ ਫ਼ਿਲਮ ਜਗਤ ’ਚ ਸਰਗਰਮ ਰਹੀ।

ਉਨ੍ਹਾਂ ਨੂੰ 1970 ’ਚ ਆਈ ਫ਼ਿਲਮ ‘ਜਹਾਂ ਪਿਆਰ ਮਿਲੇ’ ’ਚ ਹੇਲੇਨ ’ਤੇ ਫ਼ਿਲਮਾਏ ਗਏ ਗੀਤ ‘ਬਾਤ ਜ਼ਰਾ ਹੈ ਆਪਸ ਕੀ’ ਲਈ ਸਰਵਸ੍ਰੇਸ਼ਠ ਗਾਇਕਾ ਦਾ ਫ਼ਿਲਮਫੇਅਰ ਪੁਰਸਕਾਰ ਵੀ ਮਿਲਿਆ ਸੀ।

ਉਨ੍ਹਾਂ ਦੇ ਹੋਰ ਪ੍ਰਸਿੱਧ ਗੀਤਾਂ ’ਚ ਫ਼ਿਲਮ ‘ਐਨ ਇਵਨਿੰਗ ਇਨ ਪੈਰਿਸ’ ਦਾ ‘ਲੇ ਜਾ ਮੇਰਾ ਦਿਲ’, ਫ਼ਿਲਮ ‘ਗੁੰਮਨਾਮ’ ਦਾ ਗੀਤ ‘ਆ ਆਏਗਾ ਕੌਣ ਯਹਾਂ’ ਤੇ ਫ਼ਿਲਮ ‘ਸਪਨੋਂ ਕਾ ਸੌਦਾਗਰ’ ਦਾ ਗੀਤ ‘ਤੁਮ ਪਿਆਰ ਸੇ ਦੇਖੋ’ ਸ਼ਾਮਲ ਹਨ।

Add a Comment

Your email address will not be published. Required fields are marked *